39 C
Patiāla
Saturday, April 27, 2024

ਮਨੀ ਲਾਂਡਰਿੰਗ: ਈਡੀ ਵੱਲੋਂ ਕੇਰਲਾ ਦੇ ਮੁੱਖ ਮੰਤਰੀ ਦੀ ਧੀ ਖ਼ਿਲਾਫ਼ ਕੇਸ ਦਰਜ

Must read


 

ਕੋਚੀ, 27 ਮਾਰਚ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਧੀ ਵੀਨਾ ਵਿਜਯਨ, ਉੁਸ ਦੀ ਮਾਲਕੀ ਵਾਲੀ ਆਈਟੀ ਕੰਪਨੀ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਇੱਕ ਨਿੱਜੀ ਖਣਿਜ ਫਰਮ ਵੱਲੋਂ ਵੀਨਾ ਤੇ ਉਸ ਦੀ ਕੰਪਨੀ ਵੱਲੋਂ ਕੀਤੇ ਗਏ ਗ਼ੈਰਕਾਨੂੰਨੀ ਭੁਗਤਾਨ ਨਾਲ ਸਬੰਧਤ ਹੈ। ਇਹ ਕੇਸ ਆਮਦਨ ਕਰ ਵਿਭਾਗ ਦੀ ਜਾਂਚ ’ਤੇ ਆਧਾਰਿਤ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਨਿੱਜੀ ਕੰਪਨੀ ਕੋਚੀਨ ਮਿਨਰਲਜ਼ ਐਂਡ ਰੁਟਾਈਲ ਲਿਮਿਟਡ (ਸੀਐੱਮਆਰਐੱਲ) ਨੇ 2018 ਤੋਂ 2019 ਦੌਰਾਨ ਵੀਨਾ ਦੀ ਕੰਪਨੀ ਐਕਸਾਲੌਜਿਕ ਸਲਿਊਸ਼ਨਜ਼ ਨੂੰ 1.72 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਰਾਸ਼ੀ ਦਾ ਭੁਗਤਾਨ ਕੀਤਾ ਸੀ ਜਦਕਿ ਆਈਟੀ ਫਰਮ ਨੇ ਕੰਪਨੀ ਨੂੰ ਸੇਵਾ ਮੁਹੱਈਆ ਨਹੀਂ ਕੀਤੀ ਸੀ।



News Source link

- Advertisement -

More articles

- Advertisement -

Latest article