26.6 C
Patiāla
Sunday, April 28, 2024

ਕੈਂਪ ਦੌਰਾਨ 51 ਯੂਨਿਟ ਖੂਨਦਾਨ

Must read


ਖੇਤਰੀ ਪ੍ਰਤੀਨਿਧ

ਪਟਿਆਲਾ, 23 ਮਾਰਚ

ਜਾਗਦੇ ਰਹੋ ਯੂਥ ਕਲੱਬ ਬਿਸ਼ਨਗੜ੍ਹ ਨੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੀ ਅਗਵਾਈ ਹੇਠਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਖੂਨਦਾਨ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਹਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਖੂਨਦਾਨ ਕਰ ਕੇ ਕੀਤਾ। ਇਸ ਮੌਕੇ 51 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨੀਆਂ ਨੂੰ ਸਨਮਾਨ ਵਜੋਂ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨ ਆਗੂ ਸੁਖਚੈਨ ਸਿੰਘ ਚੂਹੜਪੁਰ ਕਲਾਂ ਤੇ ਅਮਰਜੀਤ ਜਾਗਦੇ ਰਹੋ ਸਮੇਤ ਦੀਦਾਰ ਬੋਸਰ, ਤੇਜਿੰਦਰ ਮੰਡੌਰ, ਸੰਜੀਵ ਕੁਮਾਰ ਸਨੌਰ, ਨਿਰਮਲ ਕੌਰ ਤੇ ਸੁਖਪ੍ਰੀਤ ਸਿੰਘ ਵੀ ਹਾਜ਼ਰ ਸੀ।



News Source link

- Advertisement -

More articles

- Advertisement -

Latest article