30 C
Patiāla
Monday, April 29, 2024

ਭਵਾਨੀਗੜ੍ਹ: ਮਾਨ ਨੇ ਆਪਣਾ ਕਾਫ਼ਿਲਾ ਰੋਕ ਕੇ ਲੋਕਾਂ ਨਾਲ ਲਈ ਸੈਲਫੀ – Punjabi Tribune

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 21 ਮਾਰਚ

ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਨਵੀਂ ਟਰੱਕ ਯੂਨੀਅਨ ਨੇੜੇ ਆਪਣਾ ਕਾਫਿਲਾ ਰੋਕ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਸੈਲਫੀ ਲਈ ਗਈ। ਬਠਿੰਡਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਅਚਾਨਕ ਟਰੱਕ ਯੂਨੀਅਨ ਨੇੜੇ ਆਪਣਾ ਕਾਫਲਾ ਰੋਕ ਕੇ ਗੱਡੀ ਵਿੱਚੋਂ ਉੱਤਰ ਕੇ ਲੋਕਾਂ ਨੂੰ ਮਿਲੇ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਆਮ ਲੋਕਾਂ ਨਾਲ ਸੈਲਫੀ ਲਈ ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿੱਚੋਂ ਸਰਕਾਰ ਬਣਨ ਦੇ ਦੋ ਸਾਲਾਂ ਦੌਰਾਨ ਹੀ ਕਾਫੀ ਪੂਰੇ ਕਰ ਦਿੱਤੇ ਗਏ ਹਨ ਅਤੇ ਬਾਕੀ ਵੀ ਹੱਲ ਕਰ ਦਿੱਤੇ ਜਾਣਗੇ। ਲੋਕ ਸਭਾ ਚੋਣਾਂ ਵਿੱਚ ਉਹ ਕੰਮਾਂ ਦੇ ਅਧਾਰ ’ਤੇ ਵੋਟ ਮੰਗ ਰਹੇ ਹਨ। ਉਹ ਪੰਜਾਬ ਨੂੰ ਰੰਗਲਾ ਬਣਾਉਣ ਲਈ ਪੂਰੀ ਯਤਨ ਜਾਰੀ ਰੱਖਣਗੇ। ਥੋੜ੍ਹਾ ਸਮਾਂ ਰੁਕ ਕੇ ਉਹ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਉਨ੍ਹਾਂ ਵੱਲੋਂ ਅਚਾਨਕ ਗੱਡੀ ਵਿੱਚੋਂ ਉੱਤਰ ਕੇ ਲੋਕਾਂ ਵਿੱਚ ਜਾਣ ਕਾਰਨ ਇੱਕ ਵਾਰ ਸੁਰੱਖਿਆ ਦਸਤਿਆਂ ਨੂੰ ਵੀ ਭਾਜੜਾਂ ਪੈ ਗਈਆਂ ਸਨ।



News Source link

- Advertisement -

More articles

- Advertisement -

Latest article