25.3 C
Patiāla
Sunday, April 28, 2024

Undergarment: ਹੋਰ ਕੱਪੜਿਆਂ ਨਾਲ ਤਾਂ ਨਹੀਂ ਧੋ ਰਹੇ ਅੰਡਰਗਾਰਮੈਂਟਸ? ਤਾਂ ਹੋ ਜਾਓ ਸਾਵਧਾਨ, ਇਹ ਆਦਤ ਸਿਹਤ ਲਈ ਖਤਰਾ

Must read


Don’t wash undergarments with other clothes together: ਬਹੁਤ ਸਾਰੇ ਲੋਕ ਅਕਸਰ ਹੀ ਰੋਜ਼ਾਨਾ ਪਾਉਣ ਵਾਲੇ ਕੱਪੜਿਆਂ ਦੇ ਨਾਲ ਹੀ ਅੰਡਰਗਾਰਮੈਂਟਸ ਨੂੰ ਵੀ ਧੋਂਦੇ ਹਨ। ਕਿਉਂਕਿ ਹਰ ਕੋਈ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਦਾ ਹੈ ਜਿਸ ਕਰਕੇ ਸਾਰੇ ਕੱਪੜਿਆਂ ਨੂੰ ਇਕੱਠੇ ਹੀ ਪਾ ਦਿੱਤਾ ਜਾਂਦਾ ਹੈ। ਪਰ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ…

ਲਾਗ ਦਾ ਖਤਰਾ
ਇਕ ਰਿਸਰਚ ਮੁਤਾਬਕ ਇਕ ਦਿਨ ‘ਚ ਅੰਡਰਗਾਰਮੈਂਟਸ ‘ਚ ਕਰੀਬ 10 ਗ੍ਰਾਮ ਮਲ ਰਹਿ ਜਾਂਦਾ ਹੈ। ਅਜਿਹੀ ਸਥਿਤੀ ‘ਚ ਜਦੋਂ ਤੁਸੀਂ ਅੰਡਰਗਾਰਮੈਂਟਸ ਨੂੰ ਦੂਜੇ ਕੱਪੜਿਆਂ ਨਾਲ ਧੋਂਦੇ ਹੋ ਤਾਂ ਸਟੂਲ ‘ਚ ਮੌਜੂਦ ਬੈਕਟੀਰੀਆ ਦੂਜੇ ਕੱਪੜਿਆਂ ‘ਤੇ ਵੀ ਚਿਪਕ ਜਾਂਦੇ ਹਨ। ਅਜਿਹੇ ‘ਚ ਇਨਫੈਕਸ਼ਨ ਦਾ ਖਤਰਾ ਕਾਫੀ ਵਧ ਜਾਂਦਾ ਹੈ। ਇੱਕ ਖੋਜ ਦੇ ਅਨੁਸਾਰ, ਅੰਡਰਵੀਅਰ ਨੂੰ ਦੂਜੇ ਕੱਪੜਿਆਂ ਵਿੱਚ ਮਿਲਾ ਕੇ ਧੋਣ ਨਾਲ ਪਾਣੀ ਵਿੱਚ 100 ਮਿਲੀਅਨ ਈ. ਕੋਲੀ (Escherichia coli) ਦਾ ਸੰਚਾਰ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਸੰਕਰਮਣ ਦਾ ਖ਼ਤਰਾ ਹੋ ਸਕਦਾ ਹੈ।

ਬੈਕਟੀਰੀਆ ਨਹੀਂ ਮਰਦੇ
ਆਮ ਤੌਰ ‘ਤੇ ਅਸੀਂ ਆਪਣੇ ਕੱਪੜੇ ਸਾਧਾਰਨ ਪਾਣੀ ਨਾਲ ਧੋਂਦੇ ਹਾਂ ਪਰ ਅੰਡਰਗਾਰਮੈਂਟਸ ‘ਚ ਮੌਜੂਦ ਖਤਰਨਾਕ ਬੈਕਟੀਰੀਆ ਇਸ ਤਾਪਮਾਨ ਦੇ ਪਾਣੀ ਨਾਲ ਨਹੀਂ ਮਰਦੇ। ਅੰਡਰਗਾਰਮੈਂਟਸ ਨੂੰ ਘੱਟੋ-ਘੱਟ 40 ਡਿਗਰੀ ਸੈਲਸੀਅਸ ਦੇ ਪਾਣੀ ਵਿੱਚ ਧੋਣਾ ਚਾਹੀਦਾ ਹੈ। ਅਜਿਹੇ ‘ਚ ਅੰਡਰਗਾਰਮੈਂਟਸ ਨੂੰ ਸਾਧਾਰਨ ਪਾਣੀ ਨਾਲ ਧੋਣ ਦਾ ਕੋਈ ਫਾਇਦਾ ਨਹੀਂ ਹੈ।

ਇਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ ਹੈ
ਤੁਹਾਨੂੰ ਦੱਸ ਦੇਈਏ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ‘ਤੇ ਬੈਕਟੀਰੀਅਲ ਇਨਫੈਕਸ਼ਨ ਦਾ ਅਸਰ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਦੇ ਵੀ ਸਾਰੇ ਕੱਪੜੇ ਇਕੱਠੇ ਨਾ ਧੋਵੋ।

ਹੋਰ ਪੜ੍ਹੋ : ਤੁਸੀਂ ਵੀ ਸਵੇਰੇ ਉੱਠਣ ਤੋਂ ਬਾਅਦ ਘੰਟਿਆਂ ਤੱਕ ਬਿਸਤਰ ‘ਤੇ ਪਏ ਰਹਿੰਦੇ ਹੋ? ਤਾਂ ਸਾਵਧਾਨ, ਜਾਣੋ ਲਓ ਨੁਕਸਾਨ

ਰਸੋਈ ਦੇ ਕੱਪੜੇ ਨਾਲ ਨਾ ਧੋਵੋ
ਕਈ ਵਾਰ ਲੋਕ, ਰਸੋਈ ਨੂੰ ਸਾਫ਼ ਕਰਨ ਲਈ ਰੱਖੇ ਕੱਪੜੇ ਜਾਂ ਫਿਰ ਰੋਟੀ ਨੂੰ ਸੇਕਣ ਵਾਲਾ ਕੱਪੜਾ ਜਾਂ ਪੋਨੇ ਵੀ, ਅੰਡਰਗਾਰਮੈਂਟਸ ਸਮੇਤ ਸਾਰੇ ਕੱਪੜਿਆਂ ਦੇ ਨਾਲ ਧੋਣ ਲਈ ਇਕੱਠੇ ਮਸ਼ੀਨ ਦੇ ਵਿੱਚ ਸੁੱਟ ਦਿੰਦੇ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਰਸੋਈ ਦੇ ਕੱਪੜੇ ਸਟੈਫ਼ੀਲੋਕੋਕਸ ਔਰੀਅਸ ਅਤੇ ਈ. ਕੋਲੀ ਵਰਗੇ ਬੈਕਟੀਰੀਆ ਨਾਲ ਸੰਕਰਮਿਤ ਹੋ ਜਾਣਗੇ। ਇਸ ਤੋਂ ਬਾਅਦ ਜਦੋਂ ਤੁਸੀਂ ਇਸ ਦੀ ਵਰਤੋਂ ਬਰਤਨ ਸਾਫ਼ ਕਰਨ ਲਈ ਕਰਦੇ ਹੋ ਜਾਂ ਫਿਰ ਇਨ੍ਹਾਂ ਕੱਪੜਿਆਂ ਦੀ ਵਰਤੋਂ ਭੋਜਨ ਦੇ ਦੌਰਾਨ ਕਰਦੇ ਹੋ ਤਾਂ ਇਹ ਬੈਕਟੀਰੀਆ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਦੇ ਹਨ।

ਜਾਣੋ ਅੰਡਰਗਾਰਮੈਂਟਸ ਧੋਣ ਦਾ ਸਹੀ ਤਰੀਕਾ (Know the right way to wash undergarments)
ਜ਼ਿਆਦਾਤਰ ਲੋਕ ਕੱਪੜੇ ਧੋਣ ਲਈ ਚੰਗੇ ਡਿਟਰਜੈਂਟ ਦੀ ਵਰਤੋਂ ਕਰਦੇ ਹਨ, ਉਹ ਵੀ ਠੰਡੇ ਪਾਣੀ ਵਿਚ। ਪਰ ਅੰਡਰਗਾਰਮੈਂਟਸ ਵਿੱਚ ਵੱਡੀ ਗਿਣਤੀ ਵਿੱਚ ਬੈਕਟੀਰੀਆ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਨੂੰ ਗਰਮ ਪਾਣੀ ‘ਚ ਧੋਣਾ ਚਾਹੀਦਾ ਹੈ। ਅੰਡਰਗਾਰਮੈਂਟਸ ਨੂੰ ਧੋਣ ਲਈ ਇਕੱਲਾ ਡਿਟਰਜੈਂਟ ਕਾਫ਼ੀ ਨਹੀਂ ਹੈ। ਇਸ ਦੇ ਲਈ ਗਰਮ ਪਾਣੀ ਵਿਚ ਡਿਟਰਜੈਂਟ ਦੇ ਨਾਲ-ਨਾਲ ਬਲੀਚ ਵੀ ਮਿਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਕੀਟਾਣੂਨਾਸ਼ਕ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਡਿਟੋਲ ਦੀ ਵਰਤੋਂ ਵੀ ਕਰ ਸਕਦੇ ਹੋ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

 

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article