28.6 C
Patiāla
Monday, April 29, 2024

ਕਰਮਜੀਤ ਅਨਮੋਲ ਵੱਲੋਂ ਰੋਡ ਸ਼ੋਅ ਨਾਲ ਚੋਣ ਮੁਹਿੰਮ ਦਾ ਆਗਾਜ਼

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 17 ਮਾਰਚ

‘ਆਪ’ ਵੱਲੋਂ ਫ਼ਰੀਦਕੋਟ ਰਾਖਵਾਂ ਹਲਕੇ ਤੋਂ ਐਲਾਨੇ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਰੋਡ ਸ਼ੋਅ ਨਾਲ ਆਪਣੀ ਚੋਣ ਆਗਾਜ਼ ਕੀਤਾ ਹੈ। ਉਨ੍ਹਾਂ ਪਿੰਡ ਦੌਧਰ ਵਿਚ ਡੇਰਾ ਮੁਖੀ ਤੋਂ ਵੀ ਆਸ਼ੀਰਵਾਦ ਲਿਆ। ਇਸ ਰੋਡ ਸ਼ੋਅ ਵਿੱਚ ਇਸ ਹਲਕੇ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨਾਂ ਨੇ ਹਿੱਸਾ ਨਹੀਂ ਲਿਆ। ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਰੋਡ ਸ਼ੋਅ ਕੱਢ ਕੇ ਸ਼ਾਨਦਾਰ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਥੇ ਮੋਗਾ-ਲੁਧਿਆਣਾ ਕੌਮੀ ਮਾਰਗ ਸਥਿਤ ਜ਼ਿਲ੍ਹਾ ਮੋਗਾ ਦੀ ਹੱਦ ਉੱਤੇ ਪੈਂਦੇ ਪਿੰਡ ਕਿਲੀ ਚਾਹਲਾਂ ਵਿਚ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ। ਉਥੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਅਜੀਤਵਾਲ ਤੇ ਮੋਗਾ ਸ਼ਹਿਰ ਦੀ ਹੱਦ ਉੱਤੇ ਬੁੱਘੀਪੁਰਾ ਬਾਈਪਾਸ ਸੜਕ ਰਸਤੇ ਬਾਘਾਪੁਰਾਣਾ, ਪੰਜ ਗਰਾਈਂ ਤੇ ਕੋਟਕਪੂਰਾ ਹੁੰਦਿਆਂ ਫ਼ਰੀਦਕੋਟ ਵਿਖੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਏ। ਉਨ੍ਹਾਂ ਜੇਤੂ ਨਿਸ਼ਾਨ ਬਣਾ ਕੇ ਲੋਕਾਂ ਦੀਆਂ ਵਧਾਈਆਂ ਕਬੂਲੀਆਂ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਕਰਮਜੀਤ ਅਨਮੋਲ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਏ ਜਾਣ ’ਤੇ ਵਰਕਰਾਂ ਵਿੱਚ ਭਾਰੀ ਜੋਸ਼ ਹੈ। ਇਸ ਰੋਡ ਸ਼ੋਅ ਵਿੱਚ ਪਾਰਟੀ ਟਿਕਟ ਚਾਹਵਾਨ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਬੱਧਨੀ ਤੇ ਅਰਸ਼ ਉਮਰੀਆਣਾ ਸਾਈਕਲ ਵਾਲੇ ਨੇ ਵੀ ਹਿੱਸਾ ਨਹੀਂ ਲਿਆ। ਪਿਆਰਾ ਸਿੰਘ ਬੱਧਨੀ ਨੇ ਕਿਹਾ ਕਿ ਉਹ ਜ਼ਰੂਰੀ ਘਰੇਲੂ ਰੁਝੇਵਿਆਂ ਕਾਰਨ ਨਹੀਂ ਪੁੱਜ ਸਕੇ ਜਦਕਿ ਅਰਸ਼ ਉਮਰੀਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਨਾਂ ਦੇਣ ਤੋਂ ਪਾਰਟੀ ਵਰਕਰਾਂ ਵਿਚ ਭਾਰੀ ਰੋਸ ਹੈ। ਪਾਰਟੀ ਨੇ ਧੱਕੇਸ਼ਾਹੀ ਕੀਤੀ ਉਹ ਹੁਣ ਆਪਣੀ ਮਰਜ਼ੀ ਕਰਨਗੇ। ਚੋਣ ਮੌਸਮ ਵਿੱਚ ਉਮੀਦਵਾਰਾਂ ਵੱਲੋਂ ਮੈਦਾਨ ਫ਼ਤਿਹ ਕਰਨ ਲਈ ਡੇਰਾ ਵੋਟ ਉੱਤੇ ਟੇਕ ਹੁੰਦੀ ਹੈ। ਇਸ ਕੜੀ ਤਹਿਤ ਕਰਮਜੀਤ ਅਨਮੋਲ ਪਿੰਡ ਦੌਧਰ ਵਿਖੇ ਮਾਲਵੇ ਦੇ ਪ੍ਰਸਿੱਧ ਡੇਰਾ ਗਿਆਰਵੀਂ ਵਿਖੇ ਨਤਮਸਤਕ ਹੋਏ। ਉਨ੍ਹਾਂ ਨੂੰ ਡੇਰਾ ਮੁਖੀ ਅਰਜਨ ਸਿੰਘ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।



News Source link
#ਕਰਮਜਤ #ਅਨਮਲ #ਵਲ #ਰਡ #ਸ਼ਅ #ਨਲ #ਚਣ #ਮਹਮ #ਦ #ਆਗਜ

- Advertisement -

More articles

- Advertisement -

Latest article