25 C
Patiāla
Monday, April 29, 2024

ਕੈਂਪ ਵਿੱਚ 623 ਯੂਨਿਟ ਖੂਨ ਦਾਨ

Must read


ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 13 ਮਾਰਚ

ਵਿਦਿਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਰੋਟਰੀ ਕਲੱਬ ਖਰੜ ਅਤੇ ਪੀਜੀਆਈ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕੀਤਾ। ਕੈਂਪ ਵਿੱਚ 373 ਵਿਦਿਆਰਥੀਆਂ ਅਤੇ 250 ਸਟਾਫ਼ ਮੈਂਬਰਾਂ ਨੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਨਿਸ਼ਕਾਮ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਹਾ ਟਚ ਸਟੋਨ ਐਜੂਕੇਸ਼ਨਲ ਦੇ ਸੀਈਓ ਆਸ਼ੂਤੋਸ਼ ਆਨੰਦ, ਡੀਨ ਸਟੂਡੈਂਟ ਵੈੱਲਫੇਅਰ ਗਗਨਦੀਪ ਕੌਰ ਭੁੱਲਰ, ਐਡਵੋਕੇਟ ਰਣਜੀਤ ਸਿੰਘ ਰਾਏ, ਸਕੱਤਰ ਵਿਨੈ ਰਾਜਪੂਤ, ਕਮਲਦੀਪ ਸਿੰਘ ਟਿਵਾਣਾ, ਸਾਬਕਾ ਜ਼ਿਲ੍ਹਾ ਗਵਰਨਰ ਮਨਮੋਹਨ ਸਿੰਘ, ਦਿਲਰਾਜ ਸਿੰਘ, ਰਤਨਜੀਤ ਸਿੰਘ, ਸਿਮਰਨ ਗਰੇਵਾਲ, ਸਿਮਰਨ ਲਹਿਲ, ਐਡਵੋਕੇਟ ਸਿਮਰਨ ਟਿਵਾਣਾ, ਨਿਤਿਨ ਗਰਗ, ਐਡਵੋਕੇਟ ਹਰਮਿੰਦਰ ਕੌਸ਼ਿਕ, ਬਲਜਿੰਦਰ ਸਿੰਘ ਔਜਲਾ, ਜਾਖੜ ਸਿੰਘ, ਹਰਦੀਪ ਸਿੰਘ, ਐਸਪੀ ਸਰਸਵਤ ਮੌਜੂਦ ਸਨ।



News Source link

- Advertisement -

More articles

- Advertisement -

Latest article