30.2 C
Patiāla
Monday, April 29, 2024

Sagar Di Vahuti: 'ਸਾਗਰ ਦੀ ਵਹੁਟੀ' ਵਾਲੇ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਆਏ ਸਾਹਮਣੇ, ਬੋਲੇ- 'ਚਾਰੇ ਪਾਸੇ ਸਾਗਰ-ਸਾਗਰ ਦੇਖ ਸਾਨੂੰ…'

Must read


ਅਮੈਲੀਆ ਪੰਜਾਬੀ ਦੀ ਰਿਪੋਰਟ

Sagar Di Vahuti Satnam Sagar Sharanjeet Shammi Video: ਇੰਟਰਨੈੱਟ ‘ਤੇ ਅੱਜ ਕੱਲ੍ਹ ‘ਸਾਗਰ ਦੀ ਵਹੁਟੀ’ ਛਾਈ ਹੋਈ ਹੈ। ਇਹ ਗਾਣਾ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ‘ਸਾਗਰ ਦੀ ਵਹੁਟੀ’ ਨੇ ਪੰਜਾਬੀ ਕਮਲੇ ਕਰ ਦਿੱਤੇ ਹਨ। ਇੱਥੋਂ ਤੱਕ ਕਿ ਪੰਜਾਬੀ ਕਲਾਕਾਰ ਵੀ ਰੱਜ ਕੇ ਇਸ ਗਾਣੇ ‘ਤੇ ਰੀਲਾਂ ਬਣਾ ਰਹੇ ਹਨ। ਹੁਣ ਇਸ ਸਭ ਤੋਂ ਬਾਅਦ ‘ਸਾਗਰ ਦੀ ਵਹੁਟੀ’ ਵਾਲੇ ਗਾਇਕ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: ਪੰਜਾਬੀ ਕਲਾਕਾਰਾਂ ‘ਤੇ ਚੜ੍ਹਿਆ ‘ਸਾਗਰ ਦੀ ਵਹੁਟੀ’ ਦਾ ਬੁਖਾਰ, ਨਿਮਰਤ ਖਹਿਰਾ ਤੋਂ ਮਨਕੀਰਤ ਔਲਖ ਤੱਕ ਨੇ ਵਾਇਰਲ ਗਾਣੇ ‘ਤੇ ਬਣਾਈਆਂ ਰੀਲਾਂ

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ‘ਜਿਨ੍ਹਾਂ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤ, ਉਸ ਦੇ ਬਾਰੇ ਮੈਂ ਕੀ ਕਹਾਂ। ਪੰਜਾਬ ਹੀ ਨਹੀਂ, ਦੁਨੀਆ ਦੇ ਕੋਨੇ ਕੋਨੇ ‘ਚ ਸਾਗਰ ਦੀ ਵਹੁਟੀ ਗੂੰਜ ਰਿਹਾ ਹੈ। ਇਹ ਸਭ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਿਨ੍ਹਾਂ ਚਿਰ ਸਾਡੇ ਸਾਹ ਚੱਲਦੇ ਰਹਿਣਗੇ, ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਾਂਗੇ। ਬੱਸ ਤੁਸੀਂ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ।’ ਦੇਖੋ ਇਹ ਵੀਡੀਓ:


2005 ‘ਚ ਰਿਲੀਜ਼ ਹੋਇਆ ਸੀ ਗਾਣਾ
ਦੱਸ ਦਈਏ ਕਿ ‘ਸਾਗਰ ਦੀ ਵਹੁਟੀ’ ਗਾਣਾ 2005 ‘ਚ ਰਿਲੀਜ਼ ਹੋਇਆ ਸੀ। ਉਸ ਸਮੇਂ ਇਹ ਗਾਣਾ ਜ਼ਿਆਂਦਾ ਨਹੀਂ ਚੱਲਿਆ ਤੇ ਹੁਣ 17 ਸਾਲਾਂ ਬਾਅਦ ਇਹ ਗਾਣਾ ਰੱਜ ਕੇ ਵਾਇਰਲ ਹੋ ਰਿਹਾ ਹੈ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਸ਼ਲ ਮੀਡੀਆ ਦੇ ਦੌਰ ‘ਚ ਕੁੱਝ ਵੀ ਹੋ ਸਕਦਾ ਹੈ।

ਸਾਗਰ ਦੀ ਵਹੁਟੀ ਨੇ ਪੰਜਾਬੀ ਕਲਾਕਾਰਾਂ ਨੂੰ ਵੀ ਕੀਤਾ ਕਮਲਾ
ਸਾਗਰ ਦੀ ਵਹੁਟੀ ਨਾਮ ਦੇ ਇਸ ਵਾਇਰਲ ਗਾਣੇ ਦਾ ਬੁਖਾਰ ਪੰਜਾਬੀ ਕਲਾਕਾਰਾਂ ‘ਤੇ ਵੀ ਚੜ੍ਹਿਆ ਹੋਇਆ ਹੈ। ਨਿਮਰਤ, ਖਹਿਰਾ, ਹਿਮਾਂਸ਼ੀ ਖੁਰਾਣਾ, ਮਨਕੀਰਤ ਔਲਕ, ਨਿਸ਼ਾ ਬਨੋ ਸਣੇ ਕਈ ਕਲਾਲਾਰ ਇਸ ਗਾਣੇ ‘ਤੇ ਰੀਲਾਂ ਬਣਾ ਚੁੱਕੇ ਹਨ।


ਇਹ ਵੀ ਪੜ੍ਹੋ: CAA ‘ਤੇ ਦੋ ਧੜਿਆਂ ‘ਚ ਵੰਡਿਆ ਗਿਆ ਬਾਲੀਵੁੱਡ, ਕੰਗਨਾ ਨੇ ਕੀਤਾ ਸਮਰਥਨ, ਜਾਣੋ ਕੌਣ-ਕੌਣ ਕਰ ਰਿਹਾ ਹੈ ਵਿਰੋਧ?





News Source link

- Advertisement -

More articles

- Advertisement -

Latest article