31.9 C
Patiāla
Monday, May 13, 2024

ਪ੍ਰਚੰਡ ਵੱਲੋਂ ਨੇਪਾਲ ਵਜ਼ਾਰਤ ’ਚ ਦੋ ਨਵੇਂ ਮੰਤਰੀ ਸ਼ਾਮਲ – Punjabi Tribune

Must read


ਕਾਠਮੰਡੂ, 10 ਮਾਰਚ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਅੱਜ ਆਪਣੀ ਵਜ਼ਾਰਤ ਦਾ ਵਿਸਥਾਰ ਕਰਦਿਆਂ ਦੋ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਨੇ ਨੇਪਾਲੀ ਕਾਂਗਰਸ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਸੀਪੀਐੱਨ-ਯੂਐੱਮਐੱਲ ਨਾਲ ਗੱਠਜੋੜ ਕੀਤਾ ਹੈ। ਇਸ ਗੱਠਜੋੜ ਮਗਰੋਂ ਨੇਪਾਲ ਵਜ਼ਾਰਤ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਪ੍ਰਚੰਡ ਨੇ ਮਧੇਸੀ ਆਗੂ ਤੇ ਜਨਤਾ ਸਵਤੰਤਰ ਪਾਰਟੀ (ਜੇਐੱਸਪੀ) ਦੇ ਚੇਅਰਮੈਨ ਉਪੇਂਦਰ ਯਾਦਵ ਨੂੰ ਆਬਾਦੀ ਤੇ ਸਿਹਤ ਮੰਤਰੀ ਅਤੇ ਇਸੇ ਪਾਰਟੀ ਦੇ ਕੋਸ਼ੋਰ ਸ਼ਾਹ ਨੂੰ ਜੰਗਲਾਤ ਮੰਤਰੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਮੰਤਰੀਆਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਇੱਕ ਅਧਿਕਾਰਤ ਬਿਆਨ ਮੁਤਾਬਕ ਰਾਸ਼ਟਰਪਤੀ ਰਾਮਚੰਦਰ ਪੌਡਲ ਵੱਲੋਂ ਚਾਰ ਉਪ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਯਾਦਵ ਅਤੇ ਸ਼ਾਹ ਨੂੰ ਅਹੁਦੇ ਤੇ ਰਾਜ਼ਦਾਰੀ ਦਾ ਹਲਫ਼ ਦਿਵਾਇਆ ਗਿਆ। –ਪੀਟੀਆਈ



News Source link

- Advertisement -

More articles

- Advertisement -

Latest article