38.1 C
Patiāla
Sunday, April 28, 2024

ਤਾਮਿਲ ਨਾਡੂ ਵਿੱਚ ਨਿਲਾਮੀ ਦੌਰਾਨ 35 ਹਜ਼ਾਰ ਰੁਪਏ ’ਚ ਵਿਕਿਆ ਨਿੰਬੂ

Must read


ਇਰੋਡ, 10 ਮਾਰਚ

ਤਾਮਿਲ ਨਾਡੂ ਵਿੱਚ ਇਰੋਡ ਦੇ ਇੱਕ ਪਿੰਡ ਸਥਿਤ ਮੰਦਰ ਵਿਖੇ ਹੋਈ ਨਿਲਾਮੀ ਦੌਰਾਨ ਇੱਕ ਨਿੰਬੂ 35 ਹਜ਼ਾਰ ਰੁਪਏ ਵਿੱਚ ਵਿਕਿਆ। ਮੰਦਰ ਦੇ ਪ੍ਰਬੰਧਕਾਂ ਅਨੁਸਾਰ ਪਰੰਪਰਾ ਅਨੁਸਾਰ ਇਰੋਡ ਤੋਂ 35 ਕਿਲੋਮੀਟਰ ਦੂਰ ਸ਼ਿਵਗਿਰੀ ਪਿੰਡ ਨੇੜੇ ਪਝਾਪੂਸਾਈਨ ਮੰਦਰ ਵਿੱਚ ਸ਼ੁੱਕਰਵਾਰ ਰਾਤ ਸ਼ਿਵਰਾਤਰੀ ਦੌਰਾਨ ਭਗਵਾਨ ਸ਼ਿਵ ਅੱਗੇ ਚੜ੍ਹਾਏ ਗਏ ਨਿੰਬੂ ਅਤੇ ਫਲਾਂ ਸਮੇਤ ਹੋਰ ਵਸਤਾਂ ਦੀ ਨਿਲਾਮੀ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਨਿਲਾਮੀ ਵਿੱਚ ਘੱਟ ਤੋਂ ਘੱਟ 15 ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਇਰੋਡ ਦੇ ਸ਼ਰਧਾਲੂ ਨੂੰ ਇਕ ਨਿੰਬੂ 35 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article