34.9 C
Patiāla
Saturday, April 27, 2024

ਪਾਕਿਸਤਾਨ ਦਾ ਏਸ਼ਿਆਈ ਤਗਮਾ ਜੇਤੂ ਮੁੱਕੇਬਾਜ਼ ਇਟਲੀ ’ਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੌਰਾਨ ਸਾਥੀ ਦੇ ਪੈਸੇ ਚੋਰੀ ਕਰਕੇ ਗਾਇਬ

Must read


ਕਰਾਚੀ, 5 ਮਾਰਚ

ਪਾਕਿਸਤਾਨੀ ਮੁੱਕੇਬਾਜ਼ ਇਟਲੀ ਵਿੱਚ ਆਪਣੇ ਸਾਥੀ ਖਿਡਾਰੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੋ ਗਿਆ ਹੈ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਨੇ ਅੱਜ ਇਹ ਖੁਲਾਸਾ ਕੀਤਾ। ਜ਼ੋਹੇਬ ਰਸ਼ੀਦ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਇਟਲੀ ਗਿਆ ਸੀ। ਫੈਡਰੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਟਲੀ ਸਥਿਤ ਪਾਕਿਸਤਾਨੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਸ ਮਾਮਲੇ ‘ਤੇ ਪੁਲੀਸ ਰਿਪੋਰਟ ਵੀ ਦਰਜ ਕਰਵਾਈ ਹੈ। ਕੌਮੀ ਫੈਡਰੇਸ਼ਨ ਦੇ ਸਕੱਤਰ ਕਰਨਲ ਨਸੀਰ ਅਹਿਮਦ ਨੇ ਕਿਹਾ, ‘ਜ਼ੋਹੇਬ ਰਾਸ਼ੀਦ ਦੀ ਇਹ ਕਾਰਵਾਈ ਫੈਡਰੇਸ਼ਨ ਅਤੇ ਦੇਸ਼ ਲਈ ਬਹੁਤ ਸ਼ਰਮਨਾਕ ਹੈ। ਉਹ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਪੰਜ ਮੈਂਬਰੀ ਟੀਮ ਦਾ ਹਿੱਸਾ ਸੀ।’ ਜ਼ੋਹੇਬ ਨੇ ਪਿਛਲੇ ਸਾਲ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਨਾਸਿਰ ਨੇ ਦੱਸਿਆ ਕਿ ਮਹਿਲਾ ਮੁੱਕੇਬਾਜ਼ ਲੌਰਾ ਇਕਰਾਮ ਅਭਿਆਸ ਲਈ ਗਈ ਸੀ ਅਤੇ ਜ਼ੋਹੇਬ ਨੇ ਫਰੰਟ ਡੈਸਕ ਤੋਂ ਉਸ ਦੇ ਕਮਰੇ ਦੀ ਚਾਬੀ ਕੱਢੀ ਅਤੇ ਉਸ ਦੇ ਪਰਸ ਵਿੱਚੋਂ ਵਿਦੇਸ਼ੀ ਕਰੰਸੀ ਕੱਢ ਲਈ। ਇਸ ਤੋਂ ਬਾਅਦ ਉਹ ਹੋਟਲ ਤੋਂ ਗਾਇਬ ਹੋ ਗਿਆ।



News Source link

- Advertisement -

More articles

- Advertisement -

Latest article