32.9 C
Patiāla
Monday, April 29, 2024

ਐੱਨਆਈਏ ਵੱਲੋਂ ਪੰਜਾਬ ਸਣੇ ਸੱਤ ਸੂਬਿਆਂ ਵਿੱਚ ਛਾਪੇ

Must read


ਨਵੀਂ ਦਿੱਲੀ, 5 ਮਾਰਚ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਗਲੂਰੂ ਜੇਲ੍ਹ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇੱਕ ਕੇਸ ਦੀ ਜਾਂਚ ਦਾ ਘੇਰਾ ਵਧਾਉਂਦਿਆਂ ਅੱਜ ਪੰਜਾਬ ਸਮੇਤ ਸੱਤ ਸੂਬਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਸੰਘੀ ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਕਰਨਾਟਕ, ਤਾਮਿਲ ਨਾਡੂ, ਤਿਲੰਗਾਨਾ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ’ਤੇ ਸ਼ੱਕੀਆਂ ਵਿਅਕਤੀਆਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ ਦੌਰਾਨ 25 ਮੋਬਾਈਲ ਫੋਨ, ਛੇ ਲੈਪਟਾਪ, ਚਾਰ ਸਟੋਰੇਜ ਉਪਕਰਨ, ਇਤਰਾਜ਼ਯੋਗ ਸਮੱਗਰੀ, ਨਕਦੀ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵਜੋਤ ਸਿੰਘ, ਕਰਨਾਟਕ ਵਿੱਚ ਨਵੀਦ, ਸਈਦ ਖੇਲ ਤੇ ਬੀਜੂ, ਗੁਜਰਾਤ ਵਿੱਚ ਹਾਰਦਿਕ ਕੁਮਾਰ ਤੇ ਕਰਨ ਕੁਮਾਰ, ਕੇਰਲਾ ਵਿੱਚ ਜੌਹਨਸਨ ਅਤੇ ਤਾਮਿਲ ਨਾਡੂ ਵਿੱਚ ਮੁਸਤਾਕ ਅਹਿਮਦ ਸਤੀਕਲੀ, ਮੁਬਿਤ ਤੇ ਹਸਨ ਅਲ ਬਸਮ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। -ਪੀਟੀਆਈ



News Source link

- Advertisement -

More articles

- Advertisement -

Latest article