27.5 C
Patiāla
Sunday, May 5, 2024

ਲੋਕ ਸਭਾ ਚੋਣ: ਪਵਨ ਸਿੰਘ ਵੱਲੋਂ ਆਸਨਸੋਲ ਤੋਂ ਚੋਣ ਲੜਨ ਤੋਂ ਇਨਕਾਰ

Must read


ਨਵੀਂ ਦਿੱਲੀ, 3 ਮਾਰਚ

ਭਾਜਪਾ ਵੱਲੋਂ ਆਸਨਸੋਲ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਪਵਨ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਹੈ ਕਿ ਇਸ ਨਾਲ ਬੰਗਾਲ ਦੇ ਲੋਕਾਂ ਦੀ ਜਿੱਤ ਹੋਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੰਗਾਲੀ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਬੰਗਾਲੀ ਔਰਤਾਂ ਨੂੰ ਬੇਇੱਜ਼ਤ ਕਰਨ ਵਾਲੇ ਭੋਜਪੁਰੀ ਅਦਾਕਾਰ ਤੇ ਗਾਇਕ ਪਵਨ ਸਿੰਘ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਔਰਤ ਸ਼ਕਤੀਕਰਨ ’ਤੇ ਤਾਂ ਜ਼ੋਰ ਦਿੰਦੇ ਹਨ ਪਰ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਲੋਕ ਸਭਾ ਟਿਕਟਾਂ ਦੇ ਕੇ ਨਿਵਾਜਦੇ ਹਨ। ਪਵਨ ਸਿੰਘ ਨੇ ਐਕਸ ’ਤੇ ਪੋਸਟ ਪਾ ਕੇ ਭਾਜਪਾ ਵੱਲੋਂ ਉਮੀਦਵਾਰੀ ਦੇਣ ਲਈ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸੇ ਕਾਰਨ ਕਰ ਕੇ ਆਸਨਸੋਲ ਤੋਂ ਚੋਣ ਨਹੀਂ ਲੜ ਸਕਣਗੇ ਪਰ ਉਨ੍ਹਾਂ ਚੋਣ ਨਾ ਲੜਨ ਦਾ ਕਾਰਨ ਨਹੀਂ ਦੱਸਿਆ। ਪੀਟੀਆਈ

 



News Source link
#ਲਕ #ਸਭ #ਚਣ #ਪਵਨ #ਸਘ #ਵਲ #ਆਸਨਸਲ #ਤ #ਚਣ #ਲੜਨ #ਤ #ਇਨਕਰ

- Advertisement -

More articles

- Advertisement -

Latest article