25.3 C
Patiāla
Sunday, April 28, 2024

ਲੋਕ ਸਭਾ ਚੋਣਾਂ: ਨਵੀਂ ਦਿੱਲੀ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਬਦਲਣ ਦੀ ਮੰਗ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਮਾਰਚ

ਆਮ ਆਦਮੀ ਪਾਰਟ ਨੇ ਲੋਕ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਹਲਕੇ ਤੋਂ ਬਾਂਸੁਰੀ ਸਵਰਾਜ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਬਾਂਸੁਰੀ ਸਵਰਾਜ ਨੇ ਅਦਾਲਤ ਵਿੱਚ ਰਾਸ਼ਟਰ ਵਿਰੋਧੀ ਤਾਕਤਾਂ ਦੀ ਨੁਮਾਇੰਦਗੀ ਕੀਤੀ ਹੈ। ਦੂਜੇ ਪਾਸੇ ਬਾਂਸੁਰੀ ਸਵਰਾਜ ਨੇ ਇਨ੍ਹਾਂ ਦੋਸ਼ਾਂ ਮਗਰੋਂ ਦਿੱਲੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ‘ਆਪ’ ਦੇ ਉਮੀਦਵਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਤੇ ਸੋਮਨਾਥ ਭਾਰਤੀ ਨੇ ਕਿਹਾ ਕਿ ਮਰਹੂਮ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨੂੰ ਅਦਾਲਤ ਵਿੱਚ ਦੇਸ਼ ਵਿਰੋਧੀ ਤਾਕਤਾਂ ਦਾ ਪੱਖ ਪੂਰਨ ਲਈ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਆਤਿਸ਼ੀ ਨੇ ਭਾਜਪਾ ਤੋਂ ਆਪਣਾ ਉਮੀਦਵਾਰ ਬਦਲਣ ਦੀ ਮੰਗ ਵੀ ਕੀਤੀ ਹੈ। ਆਤਿਸ਼ੀ ਨੇ ਕਿਹਾ ਕਿ ਬਾਂਸੁਰੀ ਸਵਰਾਜ ਨੇ ਅਦਾਲਤਾਂ ਵਿੱਚ ਦੇਸ਼ ਵਿਰੋਧੀ ਤਾਕਤਾਂ ਦੀ ਨੁਮਾਇੰਦਗੀ ਕੀਤੀ ਹੈ। ਉਸ (ਸਵਰਾਜ) ਨੇ ਚੰਡੀਗੜ੍ਹ ਦੇ ਮੇਅਰ ਦੀ ਨੁਮਾਇੰਦਗੀ ਕੀਤੀ ਜੋ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਧੋਖੇ ਨਾਲ ਮੇਅਰ ਚੁਣੇ ਗਏ ਸਨ। ਇਸ ਤੋਂ ਇਲਾਵਾ ਬਾਂਸੁਰੀ ਸਵਰਾਜ 2012 ਤੋਂ 2014 ਤੱਕ ਅਦਾਲਤਾਂ ਵਿੱਚ ਭਗੌੜੇ ਲਲਿਤ ਮੋਦੀ ਦੀ ਵਕੀਲ ਵਜੋਂ ਪੇਸ਼ ਹੋਈ ਹੈ। ਇਸ ਲਈ ਭਾਜਪਾ ਨੂੰ ਆਪਣਾ ਉਮੀਦਵਾਰ ਬਦਲਣਾ ਚਾਹੀਦਾ ਹੈ। ਆਤਿਸ਼ੀ ਨੇ ਕਿਹਾ ਕਿ ਇਮਾਨਦਾਰੀ ਲਈ ਜਾਣੇ ਜਾਂਦੇ ਡਾ. ਹਰਸ਼ਵਰਥਨ ਨੂੰ ਲੋਕਾਂ ਦੇ ਮੁੱਦੇ ਉਠਾਉਣ ਬਦਲੇ ਟਿਕਟ ਨਹੀਂ ਦਿੱਤੀ ਗਈ। ਸੋਮਨਾਥ ਭਾਰਤੀ ਨੇ ਕਿਹਾ ਕਿ ਵਿਵਾਦਤ ਬ੍ਰਿਜਭੂਸ਼ਨ ਨੂੰ ਬਚਾਉਣ ਲਈ ਬਾਂਸੂਰੀ ਸਵਰਾਜ ਖੜ੍ਹੀ ਹੋਈ ਪਰ ਮਨੀਪੁਰ ਦੀਆਂ ਔਰਤਾਂ ਦੇ ਹੱਕ ਵਿਚ ਨਹੀਂ ਆਈ, ਇਸ ਲਈ ਭਾਜਪਾ ਮੁਆਫੀ ਮੰਗੇ।

ਸੌਰਭ ਭਾਰਦਵਾਜ ਨੇ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬਾਂਸੁਰੀ ਸਵਰਾਜ ਨੂੰ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਕਿਹਾ ਕਿਹਾ ਕਿ ਭਾਜਪਾ ਵੰਸ਼ਵਾਦ ’ਤੇ ਵੱਡੀਆਂ-ਵੱਡੀਆਂ ਗੱਲਾਂ ਕਹਿੰਦੀ ਹੈ ਪਰ ਸੁਸ਼ਮਾ ਸਵਰਾਜ ਦੀ ਬੇਟੀ ਨੂੰ ਟਿਕਟ ਭਾਈ-ਭਤੀਜਾਵਾਦ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਬਾਂਸੁਰੀ ਸਵਰਾਜ ਵੱਲੋਂ ‘ਆਪ’ ਉਤੇ ਜਵਾਬੀ ਹਮਲਾ

ਬਾਂਸੁਰੀ ਸਵਰਾਜ ਨੇ ਜਵਾਬੀ ਹਮਲਾ ਕਰਦੇ ਹੋਏ ‘ਆਪ’ ਦੇ ਉਮੀਦਵਾਰ ਦੀ ਚੋਣ ’ਤੇ ਸਵਾਲ ਕੀਤਾ, ਜਿਸ ਨੂੰ ਸ਼ਨਿਚਰਵਾਰ ਨੂੰ ਰਾਜੇਂਦਰ ਨਗਰ ਵਿੱਚ ਉਸ ਦੇ ਆਪਣੇ ਕੇਡਰ ਦੁਆਰਾ ਕਥਿਤ ਤੌਰ ’ਤੇ ਕੁੱਟਿਆ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ‘ਆਪ’ ਨੂੰ ਪੁੱਛਣਾ ਚਾਹੁੰਦੀ ਹਾਂ ਤੁਸੀਂ ਉਸ ਉਮੀਦਵਾਰ ਨੂੰ ਕਿਉਂ ਮੈਦਾਨ ਵਿੱਚ ਉਤਾਰਿਆ ਹੈ ਜਿਸ ਨੂੰ ਕੱਲ੍ਹ (ਸ਼ਨਿਚਰਵਾਰ) ਰਾਜਿੰਦਰ ਨਗਰ ਵਿੱਚ ਉਸ ਦੇ ਆਪਣੇ ਕੇਡਰ ਦੁਆਰਾ ਕੁੱਟਿਆ ਗਿਆ ਸੀ? ਉਨ੍ਹਾਂ ਨੇ ਇੱਕ ਅਜਿਹੇ ਉਮੀਦਵਾਰ ਦਾ ਨਾਮ ਲਿਆ ਹੈ ਜੋ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਪਸੰਦ ਨਹੀਂ ਹੈ। ਉਹ ਸਾਡੇ ’ਤੇ ਦੋਸ਼ ਲਗਾ ਸਕਦੇ ਹਨ ਪਰ ਲੋਕ ਉਨ੍ਹਾਂ ਨੂੰ ਚੋਣਾਂ ’ਚ ਜਵਾਬ ਦੇਣਗੇ।’’ ਜ਼ਿਕਰਯੋਗ ਹੈ ਕਿ ‘ਆਪ’ ਨੇ ਨਵੀਂ ਦਿੱਲੀ ਸੀਟ ਤੋਂ ਸੋਮਨਾਥ ਭਾਰਤੀ ਨੂੰ ਉਮੀਦਵਾਰ ਬਣਾਇਆ ਹੈ।



News Source link

- Advertisement -

More articles

- Advertisement -

Latest article