36.3 C
Patiāla
Thursday, May 2, 2024

ਨਾਟਕਕਾਰ ਪਾਲੀ ਭੁਪਿੰਦਰ ਨੂੰ ਐਵਾਰਡ ਦੇਣ ਦਾ ਸਵਾਗਤ

Must read


ਐੱਸ.ਏ.ਐਸ.ਨਗਰ(ਮੁਹਾਲੀ): ਪੰਜਾਬੀ ਨਾਟਕ ਦੇ ਖੇਤਰ ਵਿਚ ਲਾਮਿਸਾਲ ਦੇਣ ਬਦਲੇ ਧੱੜਲੇਦਾਰ ਤੇ ਬੇਬਾਕ ਨਾਟਕਕਾਰ, ਫ਼ਿਾਲਮਕਾਰ ਅਤੇ ਆਲੋਚਕ ਪਾਲੀ ਭੁਪਿੰਦਰ ਨੂੰ ਸਾਲ 2023 ਲਈ ਭਾਰਤੀ ਸੰਗੀਤ ਨਾਟਕ ਅਕਾਡਮੀ ਐਵਾਰਡ ਦੇਣ ਦਾ ਇਪਟਾ ਨੇ ਸਵਾਗਤ ਕੀਤਾ ਹੈ। ਇਪਟਾ ਦੇ ਸੂਬਾ ਪ੍ਰਧਾਨ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਤਮਾਮ ਨਾਟ-ਕਰਮੀਆ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਲੀ ਭੁਪਿੰਦਰ ਸਮਾਜਿਕ ਸਰੋਕਾਰਾਂ ਨੂੰ ਉਭਾਰਨ ਵਾਲੇ ਨਾਟਕਕਾਰ ਹਨ ਅਤੇ ਸੰਕੇਤਆਤਮਕ ਸ਼ੈਲੀ ਰਾਹੀਂ ਭੱਖਦੇ ਸਮਾਜਿਕ ਮਸਲਿਆਂ ਦੀ ਚਰਚਾ ਕਰਦਿਆਂ ਤਿੰਨ ਦਰਜਨ ਦੇ ਕਰੀਬ ਨਾਟਕ ਲਿਖਕੇ ਦੇਸ-ਵਿਦੇਸ਼ਾਂ ਵਿਚ ਮੰਚਣ ਕਰ ਚੁਕੇ ਹਨ। ਇਸ ਮੌਕੇ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਇਪਟਾ ਕਾਰਕੁਨ ਅਮਨ ਭੋਗਲ, ਦਲਬਾਰ ਸਿੰਘ ਚੱਠੇ ਸੇਖਵਾਂ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ



News Source link

- Advertisement -

More articles

- Advertisement -

Latest article