30.2 C
Patiāla
Monday, April 29, 2024

Breakfast Benefits: ਗਲਤ ਸਮੇਂ 'ਤੇ ਨਾਸ਼ਤਾ ਕਰਨ ਨਾਲ ਹੁੰਦੇ ਇਹ ਨੁਕਸਾਨ, ਜਾਣੋ ਸਹੀ ਸਮੇਂ ਅਤੇ ਇਸ ਦੇ ਫਾਇਦੇ

Must read


Breakfast benefits for health: ਸਵੇਰ ਦਾ ਨਾਸ਼ਤਾ ਸਭ ਦੇ ਲਈ ਅਹਿਮ ਅਤੇ ਜ਼ਰੂਰੀ ਹੁੰਦਾ ਹੈ। ਕਿਉਂਕਿ ਰਾਤ ਦੇ ਲੰਬੇ ਗੈਪ ਤੋਂ ਬਾਅਦ ਸਵੇਰੇ ਖਾਣ ਨੂੰ ਮਿਲਦਾ ਹੈ। ਬ੍ਰੇਕਫਾਸਟ ਕਰਨ ਨਾਲ ਸਰੀਰ ਨੂੰ ਊਰਜਾ ਅਤੇ ਪੂਰੇ ਦਿਨ ਦੇ ਲਈ ਜੋਸ਼ ਮਿਲਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਚੰਗਾ ਹੋਣ ਚਾਹੀਦਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਸਵੇਰ ਦਾ ਪਹਿਲਾ ਭੋਜਨ ਚੰਗੀ ਤਰ੍ਹਾਂ ਅਤੇ ਭਰਪੂਰ ਖਾਣਾ ਚਾਹੀਦਾ ਹੈ। ਡਾਕਟਰਾਂ ਤੋਂ ਲੈ ਕੇ ਸਿਹਤ ਮਾਹਿਰਾਂ ਤੱਕ ਹਰ ਕਿਸੇ ਦੇ ਮੁਤਾਬਕ ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਈ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਸਵੇਰੇ ਨਾਸ਼ਤਾ ਕਰਨ ਨਾਲ ਨਾ ਸਿਰਫ਼ ਤੁਹਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਸਗੋਂ ਤੁਹਾਡੀ ਸਰੀਰਕ ਸਿਹਤ ਵਿੱਚ ਵੀ ਸੁਧਾਰ ਹੁੰਦਾ (Eating breakfast in the morning not only improves your health but also improves your physical health) ਹੈ। ਇੰਨਾ ਹੀ ਨਹੀਂ ਇਹ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਪਰ ਬਹੁਤ ਸਾਰੇ ਲੋਕ ਸਵੇਰੇ ਲੇਟ ਉੱਠਦੇ ਹਨ ਜਿਸ ਕਰਕੇ ਉਹ ਜਲਦੀ -ਜਲਦੀ ਵਿੱਚ ਖਾਂਦੇ ਹਨ ਜਾਂ ਫਿਰ ਬ੍ਰੇਕਫਾਸਰਟ ਛੱਡ ਕੇ ਕੰਮ ਉੱਤੇ ਚੱਲੇ ਜਾਂਦੇ ਹਨ। ਜੋ ਕਿ ਸਹੀ ਆਦਤ ਨਹੀਂ ਹੈ। ਇਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।

ਸਵੇਰੇ ਖਾਲੀ ਪੇਟ ਨਾਸ਼ਤਾ ਕਰਨ ਨਾਲ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰਦੇ ਹੋ। ਇਹ ਸਿਹਤ ਲਈ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ। ਸੰਤੁਲਿਤ ਨਾਸ਼ਤਾ ਮੇਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ ਅਤੇ ਮੋਟਾਪੇ ਤੋਂ ਪੀੜਤ ਲੋਕ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਸ਼ੂਗਰ ਲੈਵਲ ਨੂੰ ਬਣਾਈ ਰੱਖਣ ਦੇ ਨਾਲ-ਨਾਲ ਇਹ ਸਿਹਤ ਲਈ ਬਹੁਤ ਵਧੀਆ ਹੈ।

ਸਮੇਂ ਸਿਰ ਨਾਸ਼ਤਾ ਕਰਨ ਦੇ ਫਾਇਦੇ (Benefits of having breakfast on time)

ਜੇਕਰ ਤੁਸੀਂ ਸਹੀ ਸਮੇਂ ‘ਤੇ ਨਾਸ਼ਤਾ ਨਹੀਂ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਖਤਰਨਾਕ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਸਵੇਰ ਦਾ ਨਾਸ਼ਤਾ ਸਿਹਤਮੰਦ ਹੋਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸਹੀ ਸਮੇਂ ‘ਤੇ ਨਾਸ਼ਤਾ ਕਰਨ ਨਾਲ ਤੁਹਾਡੀ ਭੁੱਖ ਸਹੀ ਸਮੇਂ ਉੱਤੇ ਲੱਗਦੀ ਹੈ ਅਤੇ ਵਾਰ-ਵਾਰ ਖਾਣ ਦੀ ਲਾਲਸਾ ਨਹੀਂ ਹੁੰਦੀ ਹੈ।

ਜਿੰਨੀ ਦੇਰ ਨਾਲ ਤੁਸੀਂ ਨਾਸ਼ਤਾ ਕਰਦੇ ਹੋ, ਤੁਹਾਡਾ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ, ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਸਹੀ ਸਮੇਂ ‘ਤੇ ਚੰਗਾ ਨਾਸ਼ਤਾ ਕਰੋ। ਇਸ ਨਾਲ ਸਰੀਰ ਵਿੱਚ ਕਈ ਚੰਗੇ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ।

ਜੇਕਰ ਕੋਈ ਵਿਅਕਤੀ ਸਵੇਰ ਦਾ ਨਾਸ਼ਤਾ ਕਰਦਾ ਹੈ, ਤਾਂ ਇਹ ਨਾ ਸਿਰਫ਼ ਸਰੀਰ ਵਿੱਚ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਸਗੋਂ ਮਨ ਅਤੇ ਸਰੀਰ ਨੂੰ ਥਕਾਵਟ ਮਹਿਸੂਸ ਕਰਨ ਤੋਂ ਵੀ ਰੋਕਦਾ ਹੈ। ਅਜਿਹੇ ‘ਚ ਤੁਸੀਂ ਆਪਣੇ ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਦਾਲਾਂ, ਅੰਡੇ, ਪਨੀਰ ਆਦਿ ਜ਼ਰੂਰ ਸ਼ਾਮਲ ਕਰੋ।

ਸਵੇਰ ਦਾ ਨਾਸ਼ਤਾ ਕਰਨ ਨਾਲ ਵੀ ਵਿਅਕਤੀ ਦਾ ਦਿਮਾਗ ਤਰੋਤਾਜ਼ਾ ਰਹਿੰਦਾ ਹੈ, ਜਿਸ ਕਾਰਨ ਉਹ ਕੰਮ ਵਿੱਚ ਸੌ ਫ਼ੀਸਦੀ ਦਿੰਦਾ ਹੈ, ਯਾਨੀ ਕਿ ਸੌਖੇ ਸ਼ਬਦਾਂ ਵਿੱਚ, ਕੰਮ ਵਿੱਚ ਉਤਪਾਦਕਤਾ ਵੀ ਵਧਦੀ ਹੈ।

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੁੱਝ ਲੋਕ ਬਹੁਤ ਚਿੜਚਿੜੇ ਹੁੰਦੇ ਹਨ, ਇਸ ਦੇ ਪਿੱਛੇ ਇੱਕ ਕਾਰਨ ਹੈ ਸਮੇਂ ‘ਤੇ ਖਾਣਾ ਨਾ ਖਾਣਾ। ਅਜਿਹੇ ‘ਚ ਜੇਕਰ ਤੁਸੀਂ ਹੈਲਦੀ ਨਾਸ਼ਤਾ ਕਰਕੇ ਦਫਤਰ ਜਾਂਦੇ ਹੋ ਤਾਂ ਇਸ ਨਾਲ ਵਿਅਕਤੀ ਦਾ ਮੂਡ ਚੰਗਾ ਰਹਿੰਦਾ ਹੈ ਅਤੇ ਉਹ ਖੁਸ਼ ਮਹਿਸੂਸ ਕਰਦਾ ਹੈ।

ਕੁੱਝ ਲੋਕਾਂ ਨੂੰ ਸਿਕਨੈਸ ਦੀ ਸਮੱਸਿਆ ਹੁੰਦੀ ਹੈ। ਅਜਿਹੇ ਲੋਕਾਂ ਨੂੰ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ।

ਨਾਸ਼ਤਾ ਕਰਨ ਦਾ ਸਹੀ ਸਮਾਂ ਕੀ ਹੈ? (What is the right time to have breakfast)

ਨਾਸ਼ਤੇ ਦਾ ਸਭ ਤੋਂ ਵਧੀਆ ਸਮਾਂ ਸਵੇਰੇ 7 ਤੋਂ 9 ਵਜੇ ਤੱਕ ਹੁੰਦਾ ਹੈ। ਜੇਕਰ ਤੁਸੀਂ ਦੇਰ ਨਾਲ ਉੱਠਦੇ ਹੋ ਪਰ ਫਿਰ ਵੀ 10 ਵਜੇ ਤੱਕ ਨਾਸ਼ਤਾ ਕਰ ਲੈਂਦੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਲੈ ਸਕਦੇ ਹੋ। ਜਾਗਣ ਦੇ ਇੱਕ ਘੰਟੇ ਦੇ ਅੰਦਰ ਨਾਸ਼ਤਾ ਕਰਨਾ ਚੰਗਾ ਹੈ। ਸਵੇਰੇ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਘੱਟ ਹੁੰਦਾ ਹੈ। ਸਾਨੂੰ ਨਾਸ਼ਤੇ ਵਿੱਚ ਕੁੱਝ ਨਾ ਕੁੱਝ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਾਰਾ ਦਿਨ ਊਰਜਾ ਪ੍ਰਦਾਨ ਕਰਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article