22.1 C
Patiāla
Tuesday, April 30, 2024

ਸੁਪਰੀਮ ਕੋਰਟ ਦੇ ਫੈ਼ਸਲੇ ਨੇ ਲੋਕਤੰਤਰ ਬਚਾਇਆ: ਕੇਜਰੀਵਾਲ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 21 ਫਰਵਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਿਧਾਨ ਸਭਾ ਵਿੱਚ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਚੋਣ ਦੇ ਨਤੀਜੇ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਦੇਸ਼ ਵਿੱਚ ਵੱਧ ਰਹੀ ਤਾਨਾਸ਼ਾਹੀ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਅੱਜ ਲੋੜ ਹੈ ਕਿ ਆਪਣੇ ਲੋਕਤੰਤਰ ਅਤੇ ਖੁਦਮੁਖਤਿਆਰ ਸੰਸਥਾਵਾਂ ਦੀ ਨਿਰਪੱਖਤਾ ਨੂੰ ਕਿਸੇ ਵੀ ਹਾਲਤ ਵਿੱਚ ਬਚਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਮੋਹਰਾ ਸੀ, ਉਸ ਦੇ ਪਿੱਛੇ ਦੇ ਮਾਸਟਰਮਾਈਂਡ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ‘‘ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਜੋ ਕੁਝ ਵੀ ਹੋਇਆ, ਉਸ ਤੋਂ ਅਜਿਹਾ ਲੱਗ ਰਿਹਾ ਸੀ ਜਿਵੇਂ ਚੀਫ ਜਸਟਿਸ ਦੇ ਅੰਦਰ ਰੱਬ ਹੈ। ਪ੍ਰਮਾਤਮਾ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਭਾਜਪਾ ਚੰਡੀਗੜ੍ਹ ਮੇਅਰ ਚੋਣਾਂ ਹਾਰ ਸਕਦੀ ਹੈ ਤਾਂ ਦੇਸ਼ ਦੀਆਂ ਚੋਣਾਂ ਵੀ ਹਾਰ ਸਕਦੀ ਹੈ। ਭਾਜਪਾ ਚੋਣਾਂ ਨਹੀਂ ਜਿੱਤਦੀ ਚੋਣਾਂ ਚੋਰੀ ਕਰਦੀ ਹੈ। ਉਨ੍ਹਾਂ ਨੇ ਕਿਹਾ ਇੰਨੀ ਲਾਪ੍ਰਵਾਹੀ ਦੇ ਬਾਵਜੂਦ ਇਹ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦੀ ਗੱਲ ਕਹਿ ਰਹੇ ਹਨ। ਇਸੇ ਤਰ੍ਹਾਂ ਜਦੋਂ ਪਾਂਡਵਾਂ ਅਤੇ ਭਗਵਾਨ ਰਾਮ ਨੂੰ ਗ਼ੁਲਾਮੀ ਵਿਚ ਜਾਣਾ ਪਿਆ ਸੀ, ਉਦੋਂ ਵੀ ਅਜਿਹਾ ਲੱਗਦਾ ਸੀ ਕਿ ਅਧਰਮ ਦੀ ਜਿੱਤ ਹੋਈ ਸੀ ਪਰ ਅੰਤ ਵਿਚ ਧਰਮ ਦੀ ਜਿੱਤ ਹੋਈ।’’

ਉਨ੍ਹਾਂ ਨੇ ਕਿਹਾ ਕਿ ਅਨਿਲ ਮਸੀਹ ’ਤੇ ਦੇਸ਼ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਮੇਅਰ ਚੋਣ ਵਿੱਚ ਉਨ੍ਹਾਂ ਦੇ ਅਧਿਕਾਰੀ ਨੇ ਵੋਟਾਂ ਦੀ ਹੇਰਾਫੇਰੀ ਕਰਕੇ ਬਹੁਮਤ ਨਾਲ ਜਿੱਤਣ ਵਾਲੀ ਪਾਰਟੀ ਨੂੰ ਹਰਾਇਆ, ਪਾਕਿਸਤਾਨ ਵਿੱਚ ਵੀ ਅਜਿਹਾ ਹੀ ਹੋਇਆ, ਉਨ੍ਹਾਂ ਨੇ ਦੇਸ਼ ਨੂੰ ਪਾਕਿਸਤਾਨ ਬਣਾ ਦਿੱਤਾ ਹੈ। ਜਿਹੜੇ ਮੇਅਰ ਚੋਣਾਂ ਵਿਚ ਭਾਰਤੀ ਲੋਕਤੰਤਰ ਨੂੰ ਢਾਹ ਲਾਉਣ ਆਏ ਸਨ, ਰੱਬ ਨੇ ਉਨ੍ਹਾਂ ਦੇ !ਟੁੱਕੜੇ-ਟੁੱਕੜੇ’ ਕਰ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਧਰਮ ਦਾ ਬੋਲਬਾਲਾ ਹੈ, ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਆਸ ਜਗਾਉਣ ਵਾਲੇ ਮਨੀਸ਼ ਸਿਸੋਦੀਆ ਅਤੇ ਲੋਕਾਂ ਦਾ ਮੁਫਤ ਇਲਾਜ ਕਰਨ ਵਾਲੇ ਸਤਿੰਦਰ ਜੈਨ ਜੇਲ੍ਹ ਵਿੱਚ ਹਨ। ਦੇਸ਼ ਦੀਆਂ ਧੀਆਂ ਦਾ ਸ਼ੋਸ਼ਣ ਕਰਨ ਵਾਲੇ ਲੋਕ ਸੱਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦਾ ਭਾਅ ਮੰਗ ਰਹੇ ਹਨ, ਉਹ ਨਾ ਤਾਂ ਕਿਸਾਨਾਂ ਨੂੰ ਐੱਮਐੱਸਪੀ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਆਵਾਜ਼ ਉਠਾਉਣ ਦੇ ਰਹੇ ਹਨ।



News Source link

- Advertisement -

More articles

- Advertisement -

Latest article