36 C
Patiāla
Saturday, May 11, 2024

ਭਾਰਤੀ ਮੂਲ ਦੀ ਸਿੱਖ ਔਰਤ ਨੇ ਪਾਕਿਸਤਾਨੀ ਨਾਲ ਕੀਤਾ ਨਿਕਾਹ – Punjabi Tribune

Must read


ਇਸਲਾਮਾਬਾਦ, 22 ਫਰਵਰੀ

ਜਰਮਨੀ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਸਿੱਖ ਔਰਤ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਅਕਤੀ ਨਾਲ ਨਿਕਾਹ ਕਰਵਾ ਲਿਆ। ਖ਼ਬਰਾਂ ਮੁਤਾਬਕ ਜਸਪ੍ਰੀਤ ਕੌਰ, ਜਿਸ ਦਾ ਨਾਂ ਹੁਣ ਜ਼ੈਨਬ ਹੋ ਗਿਆ ਹੈ, ਨੇ ਅਲੀ ਅਰਸਲਾਨ ਨਾਲ ਵਿਆਹ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਜਾਮੀਆ ਹਨਫੀਆ ਸਿਆਲਕੋਟ ਵੱਲੋਂ ਜਾਰੀ ਇਸਲਾਮ ਕਬੂਲਣ ਦੇ ਸਰਟੀਫਿਕੇਟ ਤੋਂ ਹੁੰਦੀ ਹੈ। ਜਸਪ੍ਰੀਤ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਨੇ ਵਿਆਹ ਤੋਂ ਪਹਿਲਾਂ ਜਾਮੀਆ ਹਨਫੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ ਅਤੇ ਇੱਥੇ ਉਸ ਦਾ ਨਵਾਂ ਨਾਮ ਰੱਖਿਆ ਗਿਆ। ਖ਼ਬਰਾਂ ਮੁਤਾਬਕ ਵਿਦੇਸ਼ ‘ਚ ਰਹਿੰਦੇ ਹੋਏ ਦੋਹਾਂ ਦੀ ਜਾਣ-ਪਛਾਣ ਹੋਈ ਤਾਂ ਅਰਸਲਾਨ ਨੇ ਉਸ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਉਥੇ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ। ਜਸਪ੍ਰੀਤ ਕੌਰ 16 ਜਨਵਰੀ ਨੂੰ ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਈ ਸੀ ਅਤੇ ਇਸੇ ਦੌਰਾਨ ਦੋਹਾਂ ਦਾ ਵਿਆਹ ਹੋ ਗਿਆ। ਉਸ ਕੋ ਕੋਲ ਭਾਰਤੀ ਪਾਸਪੋਰਟ ਵੀ ਹੈ ਤੇ ਉਸ ਨੂੰ 15 ਅਪਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ।



News Source link

- Advertisement -

More articles

- Advertisement -

Latest article