30.2 C
Patiāla
Tuesday, April 30, 2024

ਰੇਡੀਓ ਦੀ ਮਸ਼ਹੂਰ ਆਵਾਜ਼ ਖਾਮੋਸ਼: ਅਮੀਨ ਸਯਾਨੀ ਦਾ ਦੇਹਾਂਤ

Must read


ਮੁੰਬਈ, 21 ਫਰਵਰੀ

ਮਸ਼ਹੂਰ ਰੇਡੀਓ ਪੇਸ਼ਕਾਰ ਅਮੀਨ ਸਯਾਨੀ ਦਾ 91 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸਯਾਨੀ ਨੂੰ ਮੰਗਲਵਾਰ ਰਾਤ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪੁੱਤ ਰਾਜੀਲ ਨੇ ਦੱਸਿਆ, ‘ਅਮੀਨ ਸਯਾਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ਾਮ 7 ਵਜੇ ਦੇ ਕਰੀਬ ਐੱਚਐੱਨ ਰਿਲਾਇੰਸ ਹਸਪਤਾਲ ‘ਚ ਦੇਹਾਂਤ ਹੋ ਗਿਆ।’ ਅੱਜ ਵੀ ਰੇਡੀਓ ਸੁਣਨ ਦੇ ਸ਼ੌਕੀਨ ਲੋਕਾਂ ਦੇ ਕੰਨਾਂ ‘ਚ ਸਯਾਨੀ ਦੀ ਆਵਾਜ਼ ਗੂੰਜਦੀ ਹੈ,‘ਭਾਈਓ-ਭੈਣੋ! ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾਂ ਹੂੰ।’ ਪ੍ਰੋਗਰਾਮ ‘ਬਿਨਾਕਾ ਗੀਤਮਾਲਾ’ ਨੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਦਿਵਾਈ। ਉਨ੍ਹਾਂ ਦਾ ਜਨਮ 21 ਦਸੰਬਰ 1932 ਨੂੰ ਮੁੰਬਈ ‘ਚ ਹੋਇਆ ਸੀ।



News Source link

- Advertisement -

More articles

- Advertisement -

Latest article