25.2 C
Patiāla
Sunday, April 28, 2024

ਕ੍ਰਿਕਟ: ਇੰਡੀਅਨ ਵੈਟਰਨ ਪ੍ਰੀਮੀਅਰ ਲੀਗ 23 ਫਰਵਰੀ ਤੋਂ

Must read


ਗਰੇਟਰ ਨੋਇਡਾ, 21 ਫਰਵਰੀ

ਉੱਘੇ ਕ੍ਰਿਕਟਰ ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਹਰਸ਼ਲ ਗਿਬਸ ਅਤੇ ਕ੍ਰਿਸ ਗੇਲ ਸਣੇ ਕਈ ਹੋਰ ਖਿਡਾਰੀ ਚਿਰਾਂ ਤੋਂ ਉਡੀਕੀ ਜਾ ਰਹੀ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ (ਆਈਵੀਪੀਐੱਲ) ਰਾਹੀਂ ਮੈਦਾਨ ’ਚ ਵਾਪਸੀ ਲਈ ਤਿਆਰ ਹਨ। ਆਈਵੀਪੀਐੱਲ ਦਾ ਪਲੇਠਾ ਐਡੀਸ਼ਨ ਗਰੇਟਰ ਨੋਇਡਾ ਦੇ ਸ਼ਹੀਦ ਵਿਜੈ ਸਿੰਘ ਪਾਠਕ ਸਪੋੋਰਟਸ ਕੰਪਲੈਕਸ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ’ਚ ਛੇ ਟੀਮਾਂ ਵੀਵੀਆਈਪੀ ਉੱਤਰ ਪ੍ਰਦੇਸ਼, ਰਾਜਸਥਾਨ ਲੀਜੈਂਡਸ, ਰੈੱਡ ਕਾਰਪੈਟ ਦਿੱਲੀ, ਛੱਤੀਸਗੜ੍ਹ ਵਾਰੀਅਰਸ, ਤਿਲੰਗਾਨਾ ਟਾਈਗਰਸ ਅਤੇ ਮੁੰਬਈ ਚੈਂਪੀਅਨਸ ਹਿੱਸਾ ਲੈਣਗੀਆਂ। ਬੀਵੀਸੀਆਈ ਦੇ ਕਾਰਜਕਾਰੀ ਪ੍ਰਧਾਨ ਤੇ ਆਈਵੀਪੀਐੱਲ ਦੇ ਚੇਅਰਮੈਨ ਪਰਵੀਨ ਤਿਆਗੀ ਨੇ ਕਿਹਾ ਕਿ ਟੂਰਨਾਮੈਂਟ ਦਾ ਫਾਈਨਲ 3 ਮਾਰਚ ਨੂੰ ਖੇਡਿਆ ਜਾਵੇਗਾ। -ਆਈਏਐੱਨਐੱਸ



News Source link
#ਕਰਕਟ #ਇਡਅਨ #ਵਟਰਨ #ਪਰਮਅਰ #ਲਗ #ਫਰਵਰ #ਤ

- Advertisement -

More articles

- Advertisement -

Latest article