33.5 C
Patiāla
Thursday, May 2, 2024

Karan Aujla: ਕਰਨ ਔਜਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਪੰਜਾਬੀ ਗਾਇਕ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ, ਵੀਡੀਓ ਵਾਇਰਲ

Must read


Karan Aujla Look Alike Video: ਭਾਰਤ ‘ਚ ਸੈਲੇਬਸ ਨੂੰ ਲੈਕੇ ਅਲੱਗ ਕਿਸਮ ਦੀ ਦੀਵਾਨਗੀ ਹੈ। ਭਾਰਤੀ ਲੋਕ ਆਪਣੇ ਮਨਪਸੰਦ ਸੈਲੇਬਸ ਵਰਗੇ ਲੁੱਕ ਅਪਣਾ ਕੇ ਬੜੇ ਖੁਸ਼ ਹੁੰਦੇ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਰਨ ਔਜਲਾ ਦਾ ਵੀ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇਸ ਹਮਸ਼ਕਲ ਸ਼ਖਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ‘ਅਨੁਪਮਾ’ ਦੇ ਵਨਰਾਜ ਨੇ ਅਸਲੀ ਬੇਟੇ ਨੂੰ ਫੈਨਜ਼ ਨਾਲ ਮਿਲਾਇਆ, ਵੀਡੀਓ ਵਾਇਰਲ, ਲੋਕ ਬੋਲੇ- ‘ਕਿੰਨਾ ਸੋਹਣਾ ਮੁੰਡਾ’

ਵੀਡੀਓ ਨੂੰ ਦੇਖ ਕੇ ਅਸਲੀ ਤੇ ਨਕਲੀ ਦੀ ਪਛਾਣ ਮੁਸ਼ਕਲ ਹੈ। ਇਹ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਸ਼ਖਸ ਤਾਂ ਬਿਲਕੁਲ ਕਰਨ ਔਜਲਾ ਦੀ ਕਾਪੀ ਹੈ। ਵੀਡੀਓ ‘ਤੇ ਲੋਕ ਕਾਫੀ ਮਜ਼ੇਦਾਰ ਕਮੈਂਟਸ ਵੀ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਕਮੈਂਟਸ ਦਿਖਾਈਏ, ਤੁਸੀਂ ਦੇਖੋ ਇਹ ਵੀਡੀਓ:

ਲੋਕਾਂ ਨੇ ਕੀਤੇ ਅਜਿਹੇ ਕਮੈਂਟ
ਦੱਸ ਦਈਏ ਕਿ ਕਰਨ ਔਜਲਾ ਦੇ ਹਮਸ਼ਕਲ ਦਾ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਲੋਕ ਉਸ ਨੂੰ ਔਜਲਾ ਦੀ ਕਾਰਬਨ ਕਾਪੀ ਦੱਸ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਿਖਿਆ, ‘ਜੂਪੀਟਰ ਗ੍ਰਹਿ ਤੋਂ ਆਇਆ ਹੋਇਆ ਕਰਨ ਔਜਲਾ’। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, ‘ਕਿਹੜੇ ਗ੍ਰਹਿ ਤੋਂ ਆਇਆ ਹੈਂ ਤੂੰ?’ ਪੜ੍ਹੋ ਇਹ ਕਮੈਂਟਸ:

Karan Aujla: ਕਰਨ ਔਜਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਪੰਜਾਬੀ ਗਾਇਕ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ, ਵੀਡੀਓ ਵਾਇਰਲ

ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਇੰਨੀਂ ਦਿਨੀਂ ਮੁੰਬਈ ‘ਚ ਹੈ। ਉਹ ਮੁੰਬਈ ‘ਚ ਲਾਈਵ ਸ਼ੋਅ ਲਾਉਣ ਆਇਆ ਹੋਇਆ ਸੀ। ਇਸ ਦਰਮਿਆਨ ਉਸ ਨੇ ਵਿੱਕੀ ਕੌਸ਼ਲ ਨਾਲ ਵੀ ਮੁਲਾਕਾਤ ਕੀਤੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਨਵੀਂ ਐਲਬਮ ‘ਸਟ੍ਰੀਟ ਡਰੀਮਜ਼’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਸ ਐਲਬਮ ‘ਚ ਔਜਲਾ ਨੇ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਇਸ ਐਲਬਮ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਰਨ ਔਜਲਾ ਨੂੰ ਵਿੱਕੀ ਕੌਸ਼ਲ ਨੇ ਦਿੱਤਾ ਸਪੈਸ਼ਲ ਗਿਫਟ, ਖਾ ਕੇ ਬੋਲਿਆ ਗਾਇਕ- ‘ਬਾਈ ਬਹੁਤ ਸਵਾਦ ਸੀ…’



News Source link

- Advertisement -

More articles

- Advertisement -

Latest article