27.2 C
Patiāla
Monday, April 29, 2024

ਕਾਮੇਡੀ ਨਾਟਕ ‘ਪਾਪਾ ਜੀ ਦਾ ਟਰੱਕ’ ਖੇਡਿਆ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 18 ਫਰਵਰੀ

ਪੰਜਾਬ ਨਾਟਸ਼ਾਲਾ ਵਿੱਚ ਕਾਮੇਡੀ ਨਾਟਕ ‘ਪਾਪਾ ਜੀ ਦਾ ਟਰੱਕ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਦੀ ਕਹਾਣੀ ਮੱਧਵਰਗੀ ਪਰਿਵਾਰ ਦੇ ਇੱਕ ਬਜ਼ੁਰਗ ਬਖਸ਼ੀਸ਼ ਸਿੰਘ ’ਤੇ ਕੇਂਦਰਿਤ ਹੈ। ਨਾਟਕ ਵਿੱਚ ਅਸਲੀ ਕਹਾਣੀ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਬਜ਼ੁਰਗ ਬਖਸ਼ੀਸ਼ ਸਿੰਘ ਦਾ ਪੋਤਰਾ ਆਪਣੇ ਮਾਂ ਬਾਪ ਵੱਲੋਂ ਬਜ਼ੁਰਗ ਦਾਦੇ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਦੁਖੀ ਰਹਿਣ ਲੱਗਦਾ ਹੈ। ਉਹ ਆਪਣੇ ਦਾਦੇ ਨੂੰ ਸਲਾਹ ਦਿੰਦਾ ਹੈ ਕਿ ਉਹ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਕਹਿ ਦੇਵੇ ਕਿ ਉਸ ਕੋਲ ਇੱਕ ਟਰੰਕ ਹੈ, ਜਿਸ ਵਿੱਚ ਉਸਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਸ਼ਾਮਲ ਹੈ। ਉਸ ਵਿੱਚ ਸੋਨੇ ਦੇ ਗਹਿਣੇ ਵੀ ਰੱਖੇ ਹੋਏ ਹਨ। ਬਖਸ਼ੀਸ਼ ਸਿੰਘ ਆਪਣੇ ਪੋਤੇ ਦੀ ਗੱਲ ਮੰਨ ਕੇ ਇੰਜ ਹੀ ਕਰਦਾ ਹੈ ਜਿਸਦਾ ਸਿੱਟਾ ਇਹ ਨਿਕਲਦਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਉਸਦਾ ਧਿਆਨ ਰੱਖਣ ਲੱਗ ਪੈਂਦੇ ਹਨ ਅਤੇ ਮਾਣ-ਸਤਿਕਾਰ ਦਿੰਦੇ ਹਨ। ਨਾਟਕ ਦੇ ਅੰਤ ਵਿੱਚ ਜਦੋਂ ਬਖਸ਼ੀਸ਼ ਸਿੰਘ ਮੌਤ ਦੇ ਨੇੜੇ ਹੁੰਦਾ ਹੈ ਤਾਂ ਸਾਰੇ ਪਰਿਵਾਰ ਵਾਲੇ ਉਸ ਦਾ ਟਰੰਕ ਖੋਲ੍ਹਦੇ ਹਨ ਜੋ ਖਾਲੀ ਨਿਕਲਦਾ ਹੈ। ਇਸ ਮੌਕੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਨਾਟਕ ਵਿੱਚ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।



News Source link

- Advertisement -

More articles

- Advertisement -

Latest article