24.2 C
Patiāla
Monday, April 29, 2024

ਪਾਕਿਸਤਾਨ: ਸਰਕਾਰ ਦੇ ਗਠਨ ਲਈ ਪੀਐੱਮਐੱਲ-ਐੱਨ ਤੇ ਪੀਪੀਪੀ ਵਿਚਾਲੇ ਭਲਕੇ ਮੁੜ ਹੋਵੇਗੀ ਮੀਟਿੰਗ

Must read


 

ਇਸਲਾਮਾਬਾਦ, 18 ਫਰਵਰੀ

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵਿਚਾਲੇ ਗੱਠਜੋੜ ਸਰਕਾਰ ਦੇ ਸੱਤਾ ਵੰਡ ਫਾਰਮੂਲੇ ‘ਤੇ ਗੱਲਬਾਤ ਬੇਸਿੱਟਾ ਰਹੀ ਹੈ। ਹਾਲਾਂਕਿ ਦੋਵਾਂ ਧਿਰਾਂ ਨੇ ਚਰਚਾ ਵਿੱਚ ‘ਮਹੱਤਵਪੂਰਨ ਪ੍ਰਗਤੀ’ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਇੱਕ ਮੀਡੀਆ ਰਿਪੋਰਟ ਤੋਂ ਸਾਹਮਣੇ ਆਈ ਹੈ। ਦੋਵਾਂ ਪਾਰਟੀਆਂ ਸੱਤਾ ਵੰਡ ਫਾਰਮੂਲੇ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਦੁਬਾਰਾ ਮਿਲਣ ਦਾ ਫੈਸਲਾ ਕੀਤਾ। ਮੀਟਿੰਗ ਤੋਂ ਬਾਅਦ ਪੀਐਮਐਲ-ਐਨ ਵੱਲੋਂ ਜਾਰੀ ਇੱਕ ਸੰਖੇਪ ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਇੱਕ “ਮਜ਼ਬੂਤ ​​ਲੋਕਤੰਤਰੀ ਸਰਕਾਰ” ਦੀ ਲੋੜ ‘ਤੇ ਜ਼ੋਰ ਦਿੱਤਾ ਤੇ ਦਾਅਵਾ ਕੀਤਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਵਿੱਚ ‘ਮਹੱਤਵਪੂਰਣ ਪ੍ਰਗਤੀ’ ਹੋਈ ਹੈ।

 



News Source link

- Advertisement -

More articles

- Advertisement -

Latest article