33.1 C
Patiāla
Sunday, April 28, 2024

ਭਗਤ ਸਿੰਘ ਦੀਆਂ ਟੀ-ਸ਼ਰਟਾਂ ਪਹਿਨ ਕੇ ਪ੍ਰਦਰਸ਼ਨ ਵਿੱਚ ਪਹੁੰਚੇ ਨੌਜਵਾਨ

Must read


ਪਰਮਜੀਤ ਸਿੰਘ

ਫਾਜ਼ਿਲਕਾ, 16 ਫਰਵਰੀ

ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿਦਿਆਰਥੀ ਅਤੇ ਨੌਜਵਾਨ ਪ੍ਰਦਰਸ਼ਨ ਵਿੱਚ ਵੱਖਰੇ ਢੰਗ ਨਾਲ ਸ਼ਾਮਿਲ ਹੋਏ। ਉਹ ਭਗਤ ਸਿੰਘ ਦੀ ਟੀ ਸ਼ਰਟ ਪਹਿਨ ਕੇ ਕਿਸਾਨ ਜਥੇਬੰਦੀਆਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਸਨ। ਉਹ ਨੌਜਵਾਨ ਮੋਟਰਸਾਈਕਲ/ਸਕੂਟਰਾਂ ਤੇ ਸਵਾਰ ਮਾਰਚ ਕਰਦੇ ਹੋਏ ਹੱਥਾਂ ਵਿੱਚ ਝੰਡੇ ਫੜੀ ਇਸ ਪ੍ਰਦਰਸ਼ਨ ਵਿੱਚ ਆਏ। ਬਨੇਗਾ ਵਾਲੰਟੀਅਰ ਆਪਣੀ ਭਗਤ ਸਿੰਘ ਦੀ ਤਸਵੀਰ ਵਾਲੀ ਪਹਿਨੀ ਟੀ-ਸ਼ਰਟ ਨਾਲ ਹਰ ਇੱਕ ਨੂੰ ਖਿੱਚ ਕੇ ਇਹ ਸੋਚਣ ਲਈ ਮਜਬੂਰ ਕਰ ਰਹੇ ਸੀ ਕਿ ਇਹ ਨੌਜਵਾਨ ਕੀ ਕਹਿਣਾ ਚਾਹੁੰਦੇ ਹਨ ਅਤੇ ਉਹ ਆਪਣੇ ਨਾਰਿਆਂ ਰਾਹੀਂ ਆਪਣੀ ਗਰਜਵੀਂ ਆਵਾਜ਼ ਵਿੱਚ ਦੱਸ ਰਹੇ ਸਨ ਕਿ ਉਹ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ‘ਬਨੇਗਾ’ ਚਾਹੁੰਦੇ ਹਨ। ਇਹ ਨੌਜਵਾਨ “ਬਨੇਗਾ ਵਲੰਟੀਅਰ” ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ ਸਨ। ਉਹ ਕਿਸਾਨਾਂ ਨੂੰ ਇਹ ਗੱਲ ਕਹਿਣ ਆਏ ਹਨ ਕਿ ਨੌਜਵਾਨ ਉਹਨਾਂ ਦੇ ਨਾਲ ਹਨ ਅਤੇ ਉਹ ਨੌਜਵਾਨਾਂ ਦੇ ਰੁਜ਼ਗਾਰ ਦੀ ਲੜਾਈ ਨੂੰ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਕਰਨ।



News Source link
#ਭਗਤ #ਸਘ #ਦਆ #ਟਸਰਟ #ਪਹਨ #ਕ #ਪਰਦਰਸਨ #ਵਚ #ਪਹਚ #ਨਜਵਨ

- Advertisement -

More articles

- Advertisement -

Latest article