27 C
Patiāla
Thursday, May 9, 2024

ਹਾਕੀ: ਭਾਰਤ ਨੇ ਸਪੇਨ ਨੂੰ 4-1 ਨਾਲ ਹਰਾਇਆ

Must read


ਭੁਬਨੇਸ਼ਵਰ, 10 ਫਰਵਰੀ

ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਮੈਚ ਵਿੱਚ ਸਪੇਨ ਨੂੰ 4-1 ਨਾਲ ਹਰਾ ਦਿੱਤਾ। ਹਰਮਨਪ੍ਰੀਤ ਨੇ ਸੱਤਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਅਤੇ ਫਿਰ 20ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ’ਤੇ ਗੋਲ ਕੀਤਾ। 199ਵਾਂ ਮੈਚ ਖੇਡ ਰਹੇ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਤੋਂ ਆਪਣੇ ਗੋਲ ਦਾਗ਼ਣ ਦੀ ਗਿਣਤੀ 150 ਕਰ ਲਈ ਹੈ। ਜੁਗਰਾਜ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਦੀ ਲੀਡ ਤਿੱਗਣੀ ਕਰ ਦਿੱਤੀ। ਲਲਿਤ ਕੁਮਾਰ ਉਪਾਧਿਆਏ ਨੇ 50ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਦੀ ਆਸਾਨ ਜਿੱਤ ਯਕੀਨੀ ਬਣਾਈ। ਸਪੇਨ ਲਈ ਇਕਲੌਤਾ ਗੋਲ ਮਾਰਕ ਮਿਰਾਲੇਸ ਨੇ 34ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ’ਤੇ ਕੀਤਾ। ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਨੈਦਰਲੈਂਡਜ਼ ਨਾਲ ਹੋਵੇਗਾ।



News Source link

- Advertisement -

More articles

- Advertisement -

Latest article