35.3 C
Patiāla
Thursday, May 2, 2024

ਚਿੱਲੀ ਦੇ ਦੋ ਵਾਰ ਰਾਸ਼ਟਰਪਤੀ ਰਹੇ ਪਿਨੇਰਾ ਦੀ ਹੈਲੀਕਾਪਟਰ ਹਾਦਸੇ ’ਚ ਮੌਤ – Punjabi Tribune

Must read


ਵਿਨਾ ਡੇਲ ਮਾਰ (ਚਿੱਲੀ), 7 ਫਰਵਰੀ

ਚਿੱਲੀ ਦੇ ਸਾਬਕਾ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਉਹ 74 ਸਾਲਾਂ ਦੇ ਸਨ ਅਤੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਸਨ। ਚਿੱਲੀ ਦੀ ਗ੍ਰਹਿ ਮੰਤਰਾਲੇ ਨੇ ਸਾਬਕਾ ਰਾਸ਼ਟਰਪਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਿਨੇਰਾ ਨੇ 2010 ਤੋਂ 2014 ਅਤੇ ਫਿਰ 2018 ਤੋਂ 2022 ਤੱਕ ਦੇਸ਼ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਵਿਡ-19 ਮਹਾਮਾਰੀ ਤੋਂ ਇਲਾਵਾ ਭੂਚਾਲ ਅਤੇ ਸੁਨਾਮੀ ਵਰਗੀਆਂ ਚੁਣੌਤੀਆਂ ਸਾਹਮਣੇ ਆਈਆਂ।



News Source link

- Advertisement -

More articles

- Advertisement -

Latest article