26.6 C
Patiāla
Sunday, April 28, 2024

ਯਮਨ ’ਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਹਮਲੇ

Must read


ਵਾਸ਼ਿੰਗਟਨ, 4 ਫਰਵਰੀ

ਅਮਰੀਕਾ ਅਤੇ ਯੂਕੇ ਨੇ ਇਕ ਵਾਰ ਫਿਰ ਯਮਨ ’ਚ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ 36 ਟਿਕਾਣਿਆਂ ’ਤੇ ਹਮਲੇ ਕੀਤੇ। ਪੈਂਟਾਗਨ ਨੇ ਕਿਹਾ ਕਿ ਹੂਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ’ਚ ਯੂਕੇ, ਆਸਟਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਨੈਦਰਲੈਂਡਜ਼ ਅਤੇ ਨਿਊਜ਼ੀਲੈਂਡ ਦੀ ਫ਼ੌਜ ਨੇ ਵੀ ਆਪਣਾ ਯੋਗਦਾਨ ਪਾਇਆ। ਇਕ ਅਮਰੀਕੀ ਅਧਿਕਾਰੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਯਮਨ ’ਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਟੌਮਹਾਕ ਮਿਜ਼ਾਈਲਾਂ ਵੀ ਦਾਗ਼ੀਆਂ ਗਈਆਂ। ਇਸ ਤੋਂ ਇਲਾਵਾ ਐੱਫ/ਏ-18 ਲੜਾਕੂ ਜੈੱਟ ਅਤੇ ਹੋਰ ਮਿਜ਼ਾਈਲਾਂ ਦੀ ਵੀ ਵਰਤੋਂ ਕੀਤੀ ਗਈ। ਅਮਰੀਕਾ ਵੱਲੋਂ ਸੀਰੀਆ ਅਤੇ ਇਰਾਕ ’ਚ 85 ਟਿਕਾਣਿਆਂ ’ਤੇ ਸ਼ੁੱਕਰਵਾਰ ਨੂੰ ਹਮਲੇ ਕੀਤੇ ਜਾਣ ਦੇ ਅਗਲੇ ਦਿਨ ਹੂਤੀ ਬਾਗ਼ੀਆਂ ਉਪਰ ਹਮਲੇ ਕੀਤੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਇਕ ਬਿਆਨ ’ਚ ਕਿਹਾ ਕਿ ਸਾਂਝੀ ਕਾਰਵਾਈ ਨਾਲ ਹੂਤੀ ਬਾਗ਼ੀਆਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਲਾਲ ਸਾਗਰ ’ਚ ਸਮੁੰਦਰੀ ਜਹਾਜ਼ਾਂ ਅਤੇ ਜਲ ਸੈਨਾ ਦੇ ਬੇੜਿਆਂ ’ਤੇ ਹਮਲੇ ਬੰਦ ਨਾ ਕੀਤੇ ਤਾਂ ਉਨ੍ਹਾਂ ਨੂੰ ਹੋਰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅਮਰੀਕਾ ਅਤੇ ਉਸ ਦੇ ਭਾਈਵਾਲ ਮੁਲਕਾਂ ਦੀਆਂ ਸੈਨਾਵਾਂ ਵੱਲੋਂ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਦੇ ਹਥਿਆਰਾਂ ਦੇ ਭੰਡਾਰ, ਮਿਜ਼ਾਈਲ ਪ੍ਰਣਾਲੀਆਂ ਤੇ ਲਾਂਚਰਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਾਡਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹੂਤੀ ਬਾਗ਼ੀਆਂ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਲਾਲ ਸਾਗਰ ’ਚ 30 ਤੋਂ ਵਧ ਹਮਲੇ ਕੀਤੇ ਜਾ ਚੁੱਕੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article