25.1 C
Patiāla
Friday, May 3, 2024

ਯੂਪੀ ਏਟੀਐੱਸ ਵੱਲੋਂ ਮਾਸਕੋ ਸਥਿਤ ਭਾਰਤੀ ਅੰਬੈਸੀ ਵਿਚ ਕੰਮ ਕਰਦਾ ਆਈਐੇੱਸਆਈ ਦਾ ਜਾਸੂਸ ਕਾਬੂ

Must read


ਮੇਰਠ/ਲਖਨਊ, 4 ਫਰਵਰੀ

ਯੂਪੀ ਦੇ ਅਤਿਵਾਦ ਵਿਰੋਧੀ ਸਕੁਐਡ (ਏਟੀਐੱਸ) ਨੇ ਮਾਸਕੋ ਸਥਿਤ ਭਾਰਤੀ ਅੰਬੈਸੀ ਵਿੱਚ ਕੰਮ ਕਰ ਰਹੇ ਇਕ ਸ਼ਖ਼ਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਏਟੀਐੱਸ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਕਾਬੂ ਕੀਤਾ ਵਿਅਕਤੀ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐੱਸਆਈ ਨਾਲ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਸੀ ਤੇ ਉਨ੍ਹਾਂ ਨੂੰ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਭਾਰਤੀ ਫੌਜੀ ਟਿਕਾਣਿਆਂ ਦੀਆਂ ਰਣਨੀਤਕ ਸਰਗਰਮੀਆਂ ਬਾਰੇ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸਤੇੇਂਦਰ ਸਿਵਾਲ ਪੁੱਤਰ ਜੈਵੀਰ ਸਿੰਘ ਵਾਸੀ ਪਿੰਡ ਸ਼ਾਹਮਾਹੀਉਦਦੀਨਪੁਰ ਜ਼ਿਲ੍ਹਾ ਹਾਪੁੜ ਵਜੋਂ ਦੱਸੀ ਗਈ ਹੈ। ਸਿਵਾਲ ਵਿਦੇਸ਼ ਮੰਤਰਾਲੇ ਲਈ ਕੰਮ ਕਰਦਾ ਸੀ ਤੇ ਮੌਜੂਦਾ ਸਮੇਂ ਮਾਸਕੋ ਸਥਿਤ ਭਾਰਤੀ ਅੰਬੈਸੀ ਵਿੱਚ ਤਾਇਨਾਤ ਸੀ। ਸਿਵਾਲ ਨੂੰ ਏਟੀਐੱਸ ਦੀ ਮੇਰਠ ਸਥਿਤ ਫੀਲਡ ਯੂਨਿਟ ਵਿੱਚ ਸੱਦ ਕੇ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਜਦੋਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਸਿਵਾਲ ਖਿਲਾਫ਼ ਲਖਨਊ ਸਥਿਤ ਏਟੀਐੱਸ ਪੁਲੀਸ ਥਾਣੇ ਵਿਚ ਆਈਪੀਸੀ ਦੀ ਧਾਰਾ 121ਏ ਤੇ ਸਰਕਾਰੀ ਭੇਤ ਐਕਟ 1923 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਸਕੋ ਵਿਚ ਭਾਰਤੀ ਅੰਬੈਸੀ ਵਿੱਚ ਆਈਬੀਐੱਸਏ (ਭਾਰਤ ਅਧਾਰਿਤ ਸੁਰੱਖਿਆ ਸਹਾਇਕ) ਵਜੋਂ ਕੰਮ ਕਰ ਰਿਹਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article