28.6 C
Patiāla
Sunday, April 28, 2024

Rakul Preet Singh: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਵਿਆਹ ਦੇ ਫੰਕਸ਼ਨ ਸ਼ੁਰੁ, ਘਰ 'ਚ ਰਖਵਾਇਆ ਅਖੰਡ ਪਾਠ, ਤਸਵੀਰ ਕੀਤੀ ਸ਼ੇਅਰ

Must read


Rakul Preet Singh Jacky Bhagnani Wedding: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਇੰਨੀਂ ਦਿਨੀਂ ਲਗਾਤਾਰ ਚਰਚਾ ‘ਚ ਬਣੀ ਹੋਈ ਹੈ। ਉਹ ਜਲਦ ਹੀ ਐਕਟਰ ਜੈਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਹੁਣ ਇਸ ਜੋੜੇ ਦੇ ਵਿਆਹ ਦੇ ਪ੍ਰੀ ਫੰਕਸ਼ਨ ਵੀ ਸ਼ੁਰੂ ਹੋ ਚੁੱਕੇ ਹਨ। ਖਬਰਾਂ ਮੁਤਾਬਕ ਇਹ ਜੋੜਾ 21 ਫਰਵਰੀ ਨੂੰ ਗੋਆ ‘ਚ ਸੱਤ ਫੇਰੇ ਲਵੇਗਾ। ਇਸ ਤੋਂ ਪਹਿਲਾਂ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਦਰਅਸਲ ਰਕੁਲ ਪ੍ਰੀਤ ਸਿੰਘ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕਰਕੇ ਅਖੰਡ ਪਾਠ ਦੀ ਝਲਕ ਦਿਖਾਈ ਹੈ।

ਇਹ ਵੀ ਪੜ੍ਹੋ: ਜਦੋਂ ਪੰਜਾਬ ‘ਚ ਸਰਦਾਰ ਬੱਚਾ ਜੈਜ਼ੀ ਬੀ ਕੋਲ ਆ ਕੇ ਬੋਲਣ ਲੱਗਿਆ ਹਿੰਦੀ, ਵੀਡੀਓ ‘ਚ ਦੇਖੋ ਗਾਇਕ ਨੇ ਕੀ ਕੀਤਾ

ਰਕੁਲ ਪ੍ਰੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਸਿਰ ‘ਤੇ ਬੈਂਗਣੀ ਰੰਗ ਦਾ ਸਕਾਰਫ ਪਾਈ ਨਜ਼ਰ ਆ ਰਹੀ ਹੈ। ਰਕੁਲਪ੍ਰੀਤ ਘੱਟੋ-ਘੱਟ ਮੇਕਅੱਪ ਅਤੇ ਪਿਆਰੀ ਮੁਸਕਰਾਹਟ ਨਾਲ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇਸ ਫੋਟੋ ਦੇ ਨਾਲ ਰਕੁਲ ਪ੍ਰੀਤ ਨੇ ਕੈਪਸ਼ਨ ‘ਚ ਲਿਖਿਆ- ‘#ਅਖੰਡ ਪਾਠ, #ਵਾਹਿਗੁਰੂ।’

Rakul Preet Singh: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਵਿਆਹ ਦੇ ਫੰਕਸ਼ਨ ਸ਼ੁਰੁ, ਘਰ 'ਚ ਰਖਵਾਇਆ ਅਖੰਡ ਪਾਠ, ਤਸਵੀਰ ਕੀਤੀ ਸ਼ੇਅਰ

ਮੁੰਬਈ ‘ਚ ਹੋਵੇਗੀ ਗ੍ਰੈਂਡ ਰਿਸੈਪਸ਼ਨ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਰਕੁਲ ਪ੍ਰੀਤ ਅਤੇ ਜੈਕੀ ਭਗਨਾਨੀ ਇਸ ਮਹੀਨੇ ਦੀ 21 ਤਰੀਕ ਨੂੰ ਵਿਆਹ ਕਰਨ ਜਾ ਰਹੇ ਹਨ। ਰਕੁਲ ਪ੍ਰੀਤ ਅਤੇ ਜੈਕੀ ਆਪਣੇ ਵਿਆਹ ਨੂੰ ਬਹੁਤ ਨਿੱਜੀ ਰੱਖ ਰਹੇ ਹਨ ਅਤੇ ਇਸ ਲਈ ਉਹ ਆਪਣੇ ਦੋਸਤਾਂ, ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵਿਚਕਾਰ ਹੀ ਵਿਆਹ ਕਰਨਗੇ। ਜੈਕੀ ਅਤੇ ਰਕੁਲ ਮੁੰਬਈ ਵਿੱਚ ਆਪਣੇ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਬਾਲੀਵੁੱਡ ਦੇ ਨਾਲ-ਨਾਲ ਸਾਊਥ ਦੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਅਦਾਕਾਰਾਂ ਅਤੇ ਅਭਿਨੇਤਰੀਆਂ ਤੋਂ ਇਲਾਵਾ ਫਿਲਮ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਨਾਂ ਵੀ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਵਰਕ ਫਰੰਟ
ਰਕੁਲ ਪ੍ਰੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਦੱਖਣ ਦੀ ਸਾਇੰਸ ਫਿਕਸ਼ਨ ਮੂਵੀ ਅਯਾਲਨ ਵਿੱਚ ਨਜ਼ਰ ਆਈ ਸੀ। ਹੁਣ ਅਦਾਕਾਰਾ ਕਮਲ ਹਾਸਨ ਨਾਲ ਭਾਰਤੀ 2 ਵਿੱਚ ਨਜ਼ਰ ਆਵੇਗੀ ਜੋ ਇਸ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਜੈਕੀ ਭਗਨਾਨੀ, ਬਤੌਰ ਨਿਰਮਾਤਾ, ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਅਭਿਨੀਤ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿੱਚ ਇਨ੍ਹੀਂ ਦਿਨੀਂ ਰੁੱਝੇ ਹੋਏ ਹਨ। 

ਇਹ ਵੀ ਪੜ੍ਹੋ: ਗਾਇਕ ਪਰਮੀਸ਼ ਵਰਮਾ ਨੇ ਫਿਰ ਸ਼ੈਰੀ ਮਾਨ ‘ਤੇ ਕੱਸਿਆ ਤੰਜ, ਕਿਹਾ- ‘ਤੇਰੇ ਤੋਂ ਪਿੱਛੋਂ ਸ਼ੁਰੂ ਕੀਤਾ ਸੀ, ਦੇਖ ਅੱਜ ਕਿੱਥੇ ਪਹੁੰਚਿਆ’



News Source link

- Advertisement -

More articles

- Advertisement -

Latest article