38 C
Patiāla
Sunday, May 5, 2024

ਅਰਸ਼ਦੀਪ ਕੌਰ ਨੇ ਗਤਕੇ ’ਚ ਤਗ਼ਮਾ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ

Must read


ਭਾਰਤ ਭੂਸ਼ਨ ਆਜ਼ਾਦ

ਕੋਟਕਪੂਰਾ, 2 ਫਰਵਰੀ

ਅਠਾਰਾਂ ਸਾਲ ਦੀ ਅਰਸ਼ਦੀਪ ਕੌਰ ਸਮਰਾ ਨੇ ਗਤਕਾ ਮੁਕਾਬਲੇ ਵਿੱਚ ਕੌਮੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਵਿੱਚ ਉਸ ਨੇ ਤਾਮਿਲਨਾਡੂ ਦੇ ਸ਼ਹਿਰ ਮੁਦਰਈ ਵਿਚ ਹੋਏ ਖੇਲੋ ਇੰਡੀਆ ਖੇਡ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਅਰਸ਼ਦੀਪ ਨੇ ਅਸਾਮ ਵਿਖੇ ਅੰਡਰ-19 ਮੁਕਾਬਲਿਆਂ ਵਿਚ ਫ੍ਰੀ ਸੋਟੀ ਟੀਮ ਅਤੇ ਇਕੱਲਿਆਂ ਦੋ ਸੋਨ ਤਗਮੇ ਮੈਡਲ ਜਿੱਤੇ ਸਨ। ਕੋਟਕਪੂਰਾ ਦੇ ਵਸਨੀਕ ਗੁਰਪ੍ਰੀਤ ਸਿੰਘ ਗਤਕਾ ਕੋਚ ਦੀ ਅਕੈਡਮੀ ਦੀ ਸਿੱਖਿਆਰਥਣ ਅਰਸ਼ਦੀਪ ਕੌਰ ਸਮਰਾ ਫਿਰੋਜ਼ਪੁਰ ਦੇ ਵਸਨੀਕ ਕਿਸਾਨ ਨਿਸ਼ਾਨ ਸਿੰਘ ਅਤੇ ਰੁਪਿੰਦਰ ਕੌਰ ਦੀ ਧੀ ਹੈ। ਉਸ ਨੇ 2016 ਵਿੱਚ ਆਪਣੇ ਨਾਲ ਰਹਿੰਦੀਆਂ ਕੁਝ ਲੜਕੀਆਂ ਨੂੰ ਗਤਕਾ ਖੇਡਦਿਆਂ ਵੇਖਿਆ ਸੀ ਜਿਸ ਤੋਂ ਉਸ ਦੀ ਇਸ ਖੇਡ ਵਿਚ ਰੁਚੀ ਹੋਈ। ਅਰਸ਼ਦੀਪ ਮੁਤਾਬਕ ਗਤਕੇ ਦੀ ਪ੍ਰੈਕਟਿਸ ਲਈ ਫਿਰੋੋਜ਼ਪੁਰ ਤੋਂ ਕੋਟਕਪੂਰੇ ਆਉਂਦੀ ਹੈ। ਅਰਸ਼ਦੀਪ ਇਸ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬੀਏ ਭਾਗ ਤੀਜਾ ਵਿਦਿਆਰਥਣ ਹੈ। ਲੜਕੀ ਦੀ ਇਸ ਪ੍ਰਾਪਤੀ ਬਾਰੇ ਪਤਾ ਲੱਗਣ ਦੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਹਜ਼ਾਰ ਰੁਪਏ ਅਤੇ ਉਚੇਚੇ ਤੌਰ ’ਤੇ ਸਨਮਾਨ ਕਰਨ ਦਾ ਐਲਾਨ ਕੀਤਾ। ਅਰਸ਼ਦੀਪ ਦੇ ਸ਼ਹਿਰ ਵਿੱਚ ਪਹੁੰਚਣ ਤੇ ਉਸਦਾ ਭਰਵਾਂ ਸੁਆਗਤ ਕੀਤਾ ਗਿਆ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੁਲਤਾਰ ਸਿੰਘ ਬਰਾੜ ਵੱਲੋਂ ਵੀ ਇਸ ਲੜਕੀ ਨੂੰ ਆਰਥਿਕ ਮਦਦ ਦਿੱਤੀ ਗਈ। ਕੋਚ ਗੁਰਪ੍ਰੀਤ ਸਿੰਘ ਮੁਤਾਬਕ ਅਰਸ਼ਦੀਪ ਅੰਦਰ ਗੱਤਕੇ ਪ੍ਰਤੀ ਕਾਫੀ ਜਨੂੰਨ ਹੈ।



News Source link

- Advertisement -

More articles

- Advertisement -

Latest article