35.3 C
Patiāla
Thursday, May 2, 2024

ਜੀਐੱਸਟੀ ਵਿਭਾਗ ਵੱਲੋਂ ਸ਼ਹਿਰ ਦੀਆਂ ਇਮੀਗ੍ਰੇਸ਼ਨ ਫਰਮਾਂ ’ਤੇ ਛਾਪੇ – Punjabi Tribune

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 28 ਜਨਵਰੀ

ਚੰਡੀਗੜ੍ਹ ਵਿੱਚ ਸਥਿਤ ਇਮੀਗ੍ਰਸ਼ਨ ਫਰਮਾਂ ਵੱਲੋਂ ਕਥਿਤ ਤੌਰ ’ਤੇ ਜੀਐੱਸਟੀ ਦੀ ਚੋਰੀ ਕੀਤੇ ਜਾਣ ਦੀ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਦੇ ਜੀਐੱਸਟੀ ਵਿਭਾਗ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਇਮੀਗ੍ਰੇਸ਼ਨ ਫਰਮਾਂ ਵਿੱਚ ਛਾਪੇ ਮਾਰੇ ਗਏ। ਇਹ ਕਾਰਵਾਈ ਜੀਐੱਸਟੀ ਵਿਭਾਗ ਦੇ ਏਈਟੀਸੀ ਜਗਦੀਪ ਸਹਿਗਲ ਦਾ ਦਿਸ਼ਾ ਨਿਰਦੇਸ਼ਾਂ ’ਤੇ ਈਟੀਓ ਪਰਦੀਪ ਰਾਵਲ ਦੀ ਅਗਵਾਈ ਹੇਠ 6 ਟੀਮਾਂ ਵੱਲੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੀਐੱਸਟੀ ਵਿਭਾਗ ਦੀ ਟੀਮ ਨੇ ਅੱਜ ਸੈਕਟਰ-34 ਵਿਖੇ ਸਥਿਤ ਕੈਨਵਿਜ਼ਾ ਵਰਲਡਵਾਈਡ, ਸੀਵੀ ਇਮੀਗ੍ਰੇਸ਼ਨ, ਅਕਾਲ ਓਵਰਸੀਜ਼ ਕੰਸਲਟੈਂਟ ਤੇ ਫਿਊਚਰ ਡਵੈਲਪਰ ਵਿਖੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਜੀਐੱਸਟੀ ਵਿਭਾਗ ਦੀ ਟੀਮਾਂ ਨੇ ਵੱਖ-ਵੱਖ ਇਮੀਗ੍ਰੇਸ਼ਨ ਫਰਮਾਂ ਦੀਆਂ ਪਿਛਲੇ ਸਾਲ ਦੀਆਂ ਰਿਟਰਨਾਂ ਤੇ ਹੋਰ ਦਸਤਾਵੇਜ਼ ਖੰਘਾਲੇ ਗਏ। ਇਸੇ ਦੌਰਾਨ ਜੀਐੱਸਟੀ ਵਿਭਾਗ ਦੀਆਂ ਟੀਮਾਂ ਨੇ ਉਕਤ ਫਰਮਾਂ ਦੇ ਕੰਪਿਊਟਰ, ਪੈਨ ਡਰਾਈਵ, ਮੋਬਾਈਲ ਫੋਨ, ਰਜਿਸਟਰ, ਨੋਟਬੁੱਕ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਗਈ। ਜੀਐੱਸਟੀ ਵਿਭਾਗ ਦੀਆਂ ਟੀਮਾਂ ਨੇ ਉਕਤ ਇਮੀਗ੍ਰੇਸ਼ਨ ਫਰਮਾਂ ਦੇ ਕਿਰਾਏ ਦਾ ਇਕਰਾਰਨਾਮੇ ਤੱਕ ਖੰਗਾਲੇ ਗਏ ਹਨ।

ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਫਰਮਾਂ ਨੂੰ ਸਹੀ ਢੰਗ ਨਾਲ ਟੈਕਸ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੀਐੱਸਟੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸ਼ਹਿਰ ਵਿੱਚ ਸ਼ੱਕੀ ਫਰਮਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਖਾਮੀਆਂ ਪਾਏ ਜਾਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article