30.2 C
Patiāla
Friday, May 10, 2024

ਡਾ.ਅੰਬੇਡਕਰ ਚੌਕ ਦੇ ਨਿਰਮਾਣ ਦਾ ਮਾਮਲਾ ਭਖ਼ਿਆ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 25 ਜਨਵਰੀ

ਇਥੇ ਸ਼ਹੀਦ ਭਗਤ ਸਿੰਘ ਅਤੇ ਡਾ. ਬੀ ਆਰ ਅੰਬੇਡਕਰ ਦੇ ਸਮਰਥਕਾਂ ਦਰਮਿਆਨ ਇਕ ਚੌਕ ਦਾ ਮਸਲਾ ਫਸ ਗਿਆ ਹੈ। ਰਾਏਕੋਟ ਰੋਡ ’ਤੇ ਕਰੀਬ ਤਿੰਨ ਦਹਾਕੇ ਪਹਿਲਾਂ ਬਣਾਏ ਗਏ ਸ਼ਹੀਦ ਭਗਤ ਸਿੰਘ ਕਮਿਉਨਿਟੀ ਹਾਲ ਦੀਆਂ ਕੰਧਾਂ ਤੋੜਨ ਦਾ ਕਾਂਗਰਸੀ ਕੌਂਸਲਰਾਂ ਅਤੇ ਸ਼ਹੀਦ ਭਗਤ ਸਿੰਘ ਕਲੱਬ ਵਲੋਂ ਵਿਰੋਧ ਕਰਨ ਤੋਂ ਬਾਅਦ ਅੱਜ ਬਹੁਜਨ ਸਮਾਜ ਨਾਲ ਸਬੰਧਤ ਜਥੇਬੰਦੀਆਂ ਨੇ ਇਸ ਦੇ ਉਲਟ ਪ੍ਰਦਰਸ਼ਨ ਕੀਤਾ। ਆਗੂਆਂ ਮਾ. ਰਛਪਾਲ ਗਾਲਿਬ, ਹਰਬੰਸ ਸਿੰਘ ਸਿਵੀਆ, ਦਰਸ਼ਨ ਸਿੰਘ ਹਲਵਾਰਾ, ਅਮਰਜੀਤ ਸਿੰਘ ਭੱਟੀ, ਅਮਨਦੀਪ ਸਿੰਘ ਗੁੜੇ, ਰਜਿੰਦਰ ਸਿੰਘ ਧਾਲੀਵਾਲ, ਮਾ. ਹਰਨੇਕ ਸਿੰਘ, ਦਰਸ਼ਨ ਸਿੰਘ ਅਲੀਗੜ੍ਹ, ਬੂਟਾ ਸਿੰਘ ਕਾਉਂਕੇ, ਮਹਿੰਦਰ ਸਿੰਘ ਬੀਏ, ਅਮਰਜੀਤ ਮੋਹੀ, ਮਨਜੀਤ ਸਿੰਘ ਲੀਲਾਂ, ਲਖਵੀਰ ਸਿੰਘ ਸੀਰਾ, ਲਛਮਣ ਸਿੰਘ, ਜਸਵਿੰਦਰ ਸਿੰਘ, ਮੰਗਲ ਸਿੰਘ ਨੇ ਅੱਜ ਇਸ ਥਾਂ ਆ ਕੇ ਨਾਅਰੇਬਾਜ਼ੀ ਕੀਤੀ।

ਸ਼ਹੀਦ ਸੁਖਦੇਵ ਦੇ ਦੋਹਤੇ ਵਲੋਂ ਸ਼ਿਕਾਇਤ; ਧਰਨੇ ਦੀ ਚਿਤਾਵਨੀ

ਆਜ਼ਾਦੀ ਘੁਲਾਟੀਏ ਪਰਿਵਾਰ ਨਾਲ ਸਬੰਧਤ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਸ਼ਹੀਦ ਭਗਤ ਸਿੰਘ ਕਮਿਉਨਿਟੀ ਹਾਲ ਦੀਆਂ ਕੰਧਾਂ ਤੋੜਨ ਤੇ ਹੋਰ ਨੁਕਸਾਨ ਪਹੁੰਚਾਉਣ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ। ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦਿੱਤੀ ਗਈ ਹੈ। ਜੇਕਰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਭਵਿੱਖ ‘ਚ ਜਾਰੀ ਰਿਹਾ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਗੁਰਦੀਪ ਮੋਤੀ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਰੂਮੀ ਨੇ ਇਸ ਮੁੱਦੇ ਨੂੰ ਜਾਤੀਵਾਦ ਦਾ ਰੰਗ ਦੇਣ ‘ਤੇ ਅਫ਼ਸੋਸ ਜ਼ਾਹਿਰ ਕੀਤਾ।



News Source link
#ਡਅਬਡਕਰ #ਚਕ #ਦ #ਨਰਮਣ #ਦ #ਮਮਲ #ਭਖਆ

- Advertisement -

More articles

- Advertisement -

Latest article