30.5 C
Patiāla
Thursday, May 2, 2024

ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਈਡੀ ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਨਵਾਂ ਸੰਮਨ ਜਾਰੀ ਕੀਤਾ

Must read


ਰਾਂਚੀ, 27 ਜਨਵਰੀ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਨਵਾਂ ਸੰਮਨ ਜਾਰੀ ਕਰਕੇ ਅਗਲੇ ਹਫ਼ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿਚ ਦੁਬਾਰਾ ਸ਼ਾਮਲ ਹੋਣ ਲਈ ਕਿਹਾ ਹੈ। ਸੋਰੇਨ ਨੂੰ 29 ਜਨਵਰੀ ਜਾਂ 31 ਜਨਵਰੀ ਨੂੰ ਪੁੱਛ ਪੜਤਾਲ ਲਈ ਪੇਸ਼ ਹੋਣ ਬਾਰੇ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਨੂੰ 27 ਤੋਂ 31 ਜਨਵਰੀ ਦਰਮਿਆਨ ਕਿਸੇ ਵੀ ਤਰੀਕ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਕੋਈ ਅਧਿਕਾਰਤ ਜਵਾਬ ਨਾ ਮਿਲਣ ਕਾਰਨ ਇਸ ਨੇ 48 ਸਾਲਾ ਸਿਆਸਤਦਾਨ ਨੂੰ ਨਵਾਂ ਪੱਤਰ-ਕਮ-ਸੰਮਨ ਜਾਰੀ ਕੀਤਾ ਹੈ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦਾ ਕਾਰਜਕਾਰੀ ਪ੍ਰਧਾਨ ਵੀ ਹੈ। ਈਡੀ ਨੇ 20 ਜਨਵਰੀ ਨੂੰ ਮਾਮਲੇ ‘ਚ ਪਹਿਲੀ ਵਾਰ ਸੋਰੇਨ ਦਾ ਬਿਆਨ ਦਰਜ ਕੀਤਾ ਸੀ।



News Source link

- Advertisement -

More articles

- Advertisement -

Latest article