33.5 C
Patiāla
Thursday, May 2, 2024

ਐੱਸਐੱਫਆਈ ਵੱਲੋਂ ਵਿਰੋਧ ਕਰਨ ’ਤੇ ਕੇਰਲ ਦੇ ਰਾਜਪਾਲ ਨੇ ਸੜਕ ਕੰਢੇ ਪ੍ਰਦਰਸ਼ਨ ਕੀਤਾ – Punjabi Tribune

Must read


ਕੋਲੱਮ (ਕੇਰਲ), 27 ਜਨਵਰੀ

ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅੱਜ ਇਸ ਜ਼ਿਲ੍ਹੇ ਦੇ ਨੀਲਮੇਲ ਵਿੱਚ ‘ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ (ਐੱਸਐੱਫਆਈ) ਦੇ ਵਰਕਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਆਪਣੀ ਗੱਡੀ ਤੋਂ ਬਾਹਰ ਆ ਗਏ ਅਤੇ ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਸੜਕ ਕਿਨਾਰੇ ਦੁਕਾਨ ਸਾਹਮਣੇ ਬੈਠ ਗਏ। ਖਾਨ ਐੱਮਸੀ ਰੋਡ ’ਤੇ ਦੁਕਾਨ ਤੋਂ ਕੁਰਸੀ ਲੈ ਕੇ ਉਥੇ ਬੈਠ ਗਏ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਟੀਵੀ ਚੈਨਲਾਂ ‘ਤੇ ਪ੍ਰਸਾਰਿਤ ਵੀਡੀਓ ‘ਚ ਗੁੱਸੇ ‘ਚ ਆਏ ਖਾਨ ਨੂੰ ਪੁਲੀਸ ਵਾਲਿਆਂ ਨਾਲ ਸਖ਼ਤ ਲਹਿਜ਼ੇ ‘ਚ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਮੌਕੇ ‘ਤੇ ਪੁਲੀਸ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਸਥਾਨਕ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਗਏ। ਰਾਜਪਾਲ ਸਮਾਗਮ ਲਈ ਜਾ ਰਹੇ ਸਨ, ਜਦੋਂ ਰਾਜ ਵਿੱਚ ਸੱਤਾਧਾਰੀ ਸੀਪੀਐੱਮ ਦੇ ਵਿਦਿਆਰਥੀ ਵਿੰਗ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਕਈ ਮੈਂਬਰਾਂ ਨੇ ਰਸਤੇ ਵਿੱਚ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ।



News Source link

- Advertisement -

More articles

- Advertisement -

Latest article