33.1 C
Patiāla
Sunday, April 28, 2024

ਲੁਧਿਆਣਾ ’ਚ ਸੂਬਾ ਪੱਧਰੀ ਗਣੰਤਤਰ ਦਿਵਸ ਦੀਆਂ ਤਿਆਰੀਆਂ ਮੁਕੰਮਲ

Must read


ਗਗਨਦੀਪ ਅਰੋੜਾ

ਲੁਧਿਆਣਾ, 25 ਜਨਵਰੀ

ਇਥੋਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ’ਚ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ। ਸੁਰੱਖਿਆ ਪ੍ਰਬੰਧਾਂ ਤਹਿਤ ਸਮਾਗਮ ਸਥਾਨ ਨੂੰ ਪੁਲੀਸ ਨੇ 24 ਘੰਟੇ ਪਹਿਲਾਂ ਹੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਕਿਸੇ ਵੀ ਆਮ ਆਦਮੀ ਨੂੰ ਉਸ ਪਾਸੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਉਧਰ, ਦੇਰ ਸ਼ਾਮ ਨੂੰ ਮੁੱਖ ਮੰਤਰੀ ਲੁਧਿਆਣਾ ਪੁੱਜੇ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਬਾਅਦ ਸ਼ਹਿਰ ਦੇ ਵਿਧਾਇਕਾਂ ਨਾਲ ਲੋਕ ਸਭਾ ਚੋਣਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਗੁਰੂ ਨਾਨਕ ਸਟੇਡੀਅਮ ’ਚ ਮੁਰੰਮਤ ਦਾ ਕੰਮ ਚੱਲਦਾ ਹੋਣ ਕਰਕੇ ਇਸ ਵਾਰ ਗਣਤੰਤਰ ਦਿਵਸ ਸਮਾਗਮ ਪੀਏਯੂ ਦੇ ਫੁਟਬਾਲ ਗਰਾਊਂਡ ’ਚ ਰੱਖਿਆ ਗਿਆ ਹੈ। ਅਤਿਵਾਦੀਆਂ ਵੱਲੋਂ ਧਮਕੀ ਦਿੱਤੇ ਜਾਣ ਕਾਰਨ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲੀਸ ਪੂਰੀ ਤਰ੍ਹਾਂ ਅਲਰਟ ਹੈ। ਇਸ ਦੇ ਨਾਲ ਹੀ ਪੀਏਯੂ ਅੰਦਰ ਆਉਣ ਜਾਣ ਵਾਲੇ ਲੋਕਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੇ ਪੀਏਯੂ ਦੇ ਅੰਦਰ ਵੀ ਕਈ ਥਾਈਂ ਨਾਕਾਬੰਦੀ ਕੀਤੀ ਹੋਈ ਹੈ। ਉਧਰ, ਫਿਰੋਜ਼ਪੁਰ ’ਤੇ ਬਣੇ ਐਲੀਵੇਟਿਡ ਰੋਡ ਤੋਂ ਪੂਰਾ ਸਮਾਗਮ ਸਥਾਨ ਨਜ਼ਰ ਆਉਂਦਾ ਹੈ, ਇਸ ਲਈ ਪੁਲੀਸ ਨੇ ਐਲੀਵੇਟਿਡ ਰੋਡ ’ਤੇ ਵੀ ਸਖਤ ਪਹਿਰਾ ਲਾਇਆ ਹੋਇਆ ਹੈ। ਮੁੱਖ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਅਧਿਕਾਰੀਆਂ ਨੇ ਪੀਏਯੂ ਪੁੱਜ ਕੇ ਸਾਰੇ ਸੁਰੱਖਿਆ ਪ੍ਰਬੰਧ ਚੈਕ ਕੀਤੇ ਅਤੇ ਲੁਧਿਆਣਾ ਪੁਲੀਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਫੀਡਬੈਕ ਲਈ।

ਪੁਲੀਸ ਵੱਲੋਂ ਹੋਟਲਾਂ ਤੇ ਮਾਰਕੀਟਾਂ ਵਿੱਚ ਜਾਂਚ ਮੁਹਿੰਮ

ਗਣਤੰਤਰ ਦਿਵਸ ਸਮਾਗਮ ਤੋਂ ਪਹਿਲਾਂ ਪੂਰੇ ਸ਼ਹਿਰ ’ਚ ਲੁਧਿਆਣਾ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਲੁਧਿਆਣਾ ਪੁਲੀਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਕਈ ਹੋਟਲਾਂ ਤੇ ਮਾਰਕੀਟਾਂ ’ਚ ਪੁਲੀਸ ਨੇ ਜਾਂਚ ਕੀਤੀ। ਰੇਲਵੇ ਸਟੇਸ਼ਨ ਦੇ ਨੇੜਲੇ ਹੋਟਲਾਂ ਤੇ ਇਲਾਕਿਆਂ ’ਚ ਪੁਲੀਸ ਟੀਮਾਂ ਪੁੱਜੀਆਂ। ਪੁਲੀਸ ਨੇ ਸਾਰੇ ਹੋਟਲ ਸੰਚਾਲਕਾਂ ਤੋਂ ਰਿਕਾਰਡ ਮੰਗ ਕੇ ਚੈਕ ਕੀਤਾ ਅਤੇ ਕਮਰਿਆਂ ਦੀ ਵੀ ਤਲਾਸ਼ੀ ਲਈ ਗਈ। ਪੁਲੀਸ ਵੱਲੋਂ ਰੇਲਵੇ ਸਟੇਸ਼ਨ ਦੇ ਨਾਲ ਨਾਲ ਬੱਸ ਅੱਡੇ ’ਤੇ ਵੀ ਚੈਕਿੰਗ ਕੀਤੀ ਗਈ ਅਤੇ ਪ੍ਰਮੁੱਖ ਬਜ਼ਾਰਾਂ ’ਚ ਫਲੈਗ ਮਾਰਚ ਕੱਢੇ ਗਏ। ਲੁਧਿਆਣਾ ਪੁਲੀਸ ਵੱਲੋਂ ਵੀਰਵਾਰ ਨੂੰ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਿਸ ’ਚ ਥਾਣਾ ਇੰਚਾਰਜਾਂ ਦੀ ਅਗਵਾਈ ’ਚ ਟੀਮਾਂ ਨੂੰ ਚੈਕਿੰਗ ਲਈ ਆਪਣੇ ਆਪਣੇ ਇਲਾਕੇ ’ਚ ਭੇਜਿਆ ਗਿਆ। ਪੁਲੀਸ ਅਧਿਕਾਰੀਆਂ ਨੇ ਬਾਜ਼ਾਰਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਹੁਕਮ ਜਾਰੀ ਕੀਤੇ ਕਿ ਜੇਕਰ ਬਾਜ਼ਾਰ ’ਚ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਤਾਂ ਕਿ ਕੋਈ ਅਣਹੋਣੀ ਨਾ ਹੋਵੇ।



News Source link

- Advertisement -

More articles

- Advertisement -

Latest article