35.6 C
Patiāla
Friday, May 3, 2024

ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਪੂਰਾ ਦੇਸ਼ ਹੋਇਆ ਰਾਮਮਈ: ਨਾਇਬ ਸੈਣੀ

Must read


ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 23 ਜਨਵਰੀ

ਸੂਬਾ ਭਾਜਪਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਯੁੱਧਿਆ ਧਾਮ ਵਿਚ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਪੂਰਾ ਭਾਰਤ ਰਾਮਮਈ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 500 ਸਾਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਵਾਸੀਆਂ ਦਾ ਸੁਪਨਾ ਸਾਕਾਰ ਹੋਇਆ ਹੈ। ਸ੍ਰੀ ਸੈਣੀ ਨੇ ਸ੍ਰੀ ਰਾਮ ਦੇ ਅਯੁੱਧਿਆ ਮੰਦਰ ਵਿਚ ਵਿਰਾਜਮਾਨ ਹੋਣ ’ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਨਾਇਬ ਸੈਣੀ ਕੁਰੂਕਸ਼ੇਤਰ ਦੇ ਸੈਕਟਰ 17 ਵਿਚ ਆਯੋਜਿਤ ਭਜਨ ਸੰਧਿਆ ਵਿਚ ਸ਼ਾਮਲ ਹੋਏ। ਸ੍ਰੀ ਸੈਣੀ ਨੇ ਕਿਹਾ ਕਿ ਰਾਵਣ ਨੂੰ ਮਾਰ ਕੇ ਜਦੋਂ ਭਗਵਾਨ ਰਾਮ ਅਯੁੱਧਿਆ ਵਾਪਸ ਆਏ ਸਨ ਤਾਂ ਉਨ੍ਹਾਂ ਦਾ ਰਾਜ ਤਿਲਕ ਹੋਇਆ ਸੀ। ਉਸ ਸਮੇਂ ਜੋ ਉਤਸਵ ਦਾ ਮਾਹੌਲ ਸੀ, ਅੱਜ ਵੀ ਅਯੁੱਧਿਆ ਵਿੱਚ ਉਹ ਹੀ ਮਾਹੌਲ ਹੈ। ਸੈਣੀ ਨੇ ਕਿਹਾ ਕਿ ਭਗਵਾਨ ਰਾਮ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਹਨ। ਪ੍ਰਧਾਨ ਮੰਤਰੀ ਸਦਾ ਆਪਣੀ ਸੰਸਕ੍ਰਿਤੀ ਨੂੰ ਸਾਂਭਣ ਤੇ ਆਪਣੀ ਵਿਰਾਸਤ ’ਤੇ ਮਾਣ ਕਰਨ ਲਈ ਲਗਾਤਾਰ ਸਾਨੂੰ ਪ੍ਰੇਰਿਤ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਸਨਾਤਨ ਦੇ ਸ਼ਾਸ਼ਨ ਅਤੇ ਰਾਮ ਰਾਜ ਦੀ ਮੁੜ ਸਥਾਪਨਾ ਹੋਈ ਹੈ। ਸਦੀਆਂ ਦੇ ਸੰਘਰਸ਼ ਤੇ ਹਜ਼ਾਰਾਂ ਲੋਕਾਂ ਦੇ ਬਲੀਦਾਨ ਤੋਂ ਬਾਅਦ ਇਹ ਦਿਨ ਆਇਆ ਹੈ। ਇਸ ਗੌਰਵਸ਼ਾਲੀ ਪਲ ਦਾ ਪੂਰਾ ਦੇਸ਼ ਗਵਾਹ ਬਣਿਆ ਹੈ।



News Source link

- Advertisement -

More articles

- Advertisement -

Latest article