36.3 C
Patiāla
Thursday, May 2, 2024

ਸਾਊਦੀ ਅਰਬ ਐਵਾਰਡ ਸਮਾਗਮ ਵਿੱਚ ਦੂਜੀ ਵਾਰ ਸ਼ਾਮਲ ਹੋਇਆ ਸਲਮਾਨ

Must read


ਰਿਆਧ (ਸਾਊਦੀ ਅਰਬ): ਅਦਾਕਾਰ ਸਲਮਾਨ ਖ਼ਾਨ ਨੇ ਅੱਜ ਸਾਊਦੀ ਅਰਬ ਵਿੱਚ ਹੋ ਰਹੇ ਕੌਮਾਂਤਰੀ ‘ਜੁਆਏ ਐਵਾਰਡਜ਼’ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਐਵਾਰਡ ਸਮਾਗਮ ਲਈ ਸਲਮਾਨ ਨੂੰ ਦੂਜੀ ਵਾਰ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਸਲਮਾਨ ਫਿਲਮ ‘ਹੈਨੀਬਲ’ ਦੇ ਅਦਾਕਾਰ ਐਂਥਨੀ ਹੌਪਕਿਨਜ਼ ਨਾਲ ਵੀ ਦਿਖਾਈ ਦੇ ਰਿਹਾ ਹੈ। ਸਲਮਾਨ ਹਲਕੇ ਜਾਮਣੀ ਰੰਗ ਦੀ ਸ਼ਰਟ ਤੇ ਹਲਕੇ ਗ੍ਰੇਅ ਰੰਗ ਦੇ ਕੋਟ ਵਿੱਚ ਫਬ ਰਿਹਾ ਹੈ। ਵਾਇਰਲ ਹੋਈਆਂ ਵੀਡੀਓਜ਼ ਵਿੱਚੋਂ ਇੱਕ ਵਿੱਚ ਸਲਮਾਨ ਮਿਸਰ ਦੇ ਇੱਕ ਸੀਨੀਅਰ ਅਦਾਕਾਰ ਨੂੰ ਐਵਾਰਡ ਦਿੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੌਰਾਨ ਇਸ ਸਮਾਗਮ ਵਿੱਚ ਸਲਮਾਨ ਨੂੰ ‘ਪਰਸਨੈਲਿਟੀ ਆਫ ਦਿ ਯੀਅਰ’ ਐਵਾਰਡ ਨਾਲ ਸਨਮਾਨਿਆ ਗਿਆ ਸੀ ਤੇ ਇਸ ਸਾਲ ਵੀ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਲਮਾਨ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਨਮਾਨ ਤੋਂ ਬਿਨਾਂ ਇਸ ਐਵਾਰਡ ਸਮਾਗਮ ਵਿੱਚ ਆਲੀਆ ਭੱਟ ਨੇ ਵੀ ਸ਼ਿਰਕਤ ਕੀਤੀ ਹੈ। -ਏਐੱਨਆਈ



News Source link

- Advertisement -

More articles

- Advertisement -

Latest article