29.6 C
Patiāla
Monday, April 29, 2024

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸਰਬ-ਧਰਮ ਸਦਭਾਵਨਾ ਰੈਲੀ

Must read


ਕੋਲਕਾਤਾ: ਅਯੁੱਧਿਆ ਦੇ ਰਾਮ ਮੰਦਰ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਾਲੇ ਦਿਨ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਥੇ ਮੰਦਰ, ਮਜਸਿਦ, ਗਿਰਜਾਘਰ ਤੇ ਗੁਰਦੁਆਰੇ ਜਿਹੇ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਤੇ ਸਰਬ-ਧਰਮ ਰੈਲੀ ਦੀ ਅਗਵਾਈ ਕਰਦਿਆਂ ਧਾਰਮਿਕ ਸਦਭਾਵਨਾ ਲਈ ਸੰਕੇਤਕ ਯਾਤਰਾ ਕੀਤੀ। ਪੱਛਮੀ ਬੰਗਾਲ ’ਚ ਹਾਕਮ ਪਾਰਟੀ ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਦੇ ਪ੍ਰਮੁੱਖ ਮੈਂਬਰਾਂ ਤੇ ਵੱਖ ਵੱਖ ਧਾਰਮਿਕ ਆਗੂਆਂ ਨਾਲ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇੱਥੇ ਹਾਜ਼ਰਾ ਮੋੜ ਤੋਂ ‘ਸੰਗਤ ਮਾਰਚ’ ਸ਼ੁਰੂ ਕੀਤਾ। ਉਨ੍ਹਾਂ ਨਾਲ ਉਨ੍ਹਾਂ ਦੇ ਭਤੀਜੇ ਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਸਨ। ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਮਮਤਾ ਨੇ ਦੱਖਣੀ ਕੋਲਕਾਤਾ ’ਚ ਇਤਿਹਾਸਕ ਕਾਲੀਘਾਟ ਮੰਤਰ ’ਚ ਪੂਜਾ ਕੀਤੀ ਅਤੇ ਨਾਲ ਹੀ ਆਪਣੇ ਦਿਨ ਦੀ ਸ਼ੁਰੂਆਤ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article