32.3 C
Patiāla
Sunday, April 28, 2024

ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਪੋਰਟੇਬਲ ਹਸਪਤਾਲ ਸਥਾਪਤ

Must read


ਨਵੀਂ ਦਿੱਲੀ, 20 ਜਨਵਰੀ

ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਤਿਆਰੀਆਂ ਜਾਰੀ ਰਹਿਣ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਵੱਡੀ ਪੱਧਰ ’ਤੇ ਮੈਡੀਕਲ ਤਿਆਰੀ ਵਾਸਤੇ ਉੱਤਰ ਪ੍ਰਦੇਸ਼ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਯੁੱਧਿਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ‘ਅਰੋਗਿਆ ਮੈਤਰੀ ਡਿਜ਼ਾਸਟਰ ਮੈਨੇਜਮੈਂਟ ਕਿਊਬ’ (ਭੀਸ਼ਮ) (ਪੋਰਟੇਬਲ ਹਸਪਤਾਲ) ਸਥਾਪਤ ਕੀਤਾ ਗਿਆ ਹੈ ਜੋ ਐਮਰਜੈਂਸੀ ਅਤੇ ਮੈਡੀਕਲ ਸਹਾਇਤਾ ਲਈ ਕਈ ਨਵੀਵਨਤਮ ਉਪਕਰਨਾਂ ਨਾਲ ਲੈਸ ਹੈ। ਸਿਹਤ ਮੰਤਰਾਲੇ ਨੂੰ ਉਮੀਦ ਹੈ ਕਿ ਹਜ਼ਾਰਾਂ ਸ਼ਰਧਾਲੂ ਅਤੇ ਲਗਪਗ ਅੱਠ ਹਜ਼ਾਰ ਸੱਦਾ ਪ੍ਰਾਪਤ ਮਹਿਮਾਨ ਅਯੁੱਧਿਆ ਪਹੁੰਚ ਸਕਦੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article