33.5 C
Patiāla
Thursday, May 2, 2024

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੈਂਟਰ ਫਾਰ ਪਾਲਿਸੀ ਰਿਸਰਚ ਦੀ ਐੱਫਸੀਆਰਏ ਰਜਿਸਟਰੇਸ਼ਨ ਰੱਦ ਕੀਤੀ – Punjabi Tribune

Must read


ਨਵੀਂ ਦਿੱਲੀ, 17 ਜਨਵਰੀ

ਸਰਕਾਰ ਨੇ ਕਾਨੂੰਨਾਂ ਦੀ ਕਥਿਤ ਉਲੰਘਣਾ ਲਈ ਪ੍ਰਮੁੱਖ ਜਨਤਕ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ ਦੀ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਕਦਮ ਗ੍ਰਹਿ ਮੰਤਰਾਲੇ ਵੱਲੋਂ ਐੱਫਸੀਆਰਏ ਤਹਿਤ ਐੱਨਜੀਓ ਦੀ ਰਜਿਸਟ੍ਰੇਸ਼ਨ ਨੂੰ ਮੁਅੱਤਲ ਕਰਨ ਦੇ ਸਾਲ ਬਾਅਦ ਚੁੱਕਿਆ ਹੈ। ਆਮਦਨ ਕਰ ਵਿਭਾਗ ਵੱਲੋਂ ਕੀਤੇ ਸਰਵੇਖਣਾਂ ਤੋਂ ਬਾਅਦ ਥਿੰਕ-ਟੈਂਕ ਦੀ ਜਾਂਚ ਕੀਤੀ ਜਾ ਰਹੀ ਸੀ। ਮੰਤਰਾਲੇ ਨੇ ਵਿਦੇਸ਼ੀ ਫੰਡਿੰਗ ਕਾਨੂੰਨ ਦੀ ਕਥਿਤ ਉਲੰਘਣਾ ਲਈ ਗੈਸਰਕਾਰੀ ਸੰਗਠਨ ਦੀ ਐੱਫਸੀਆਰਏਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਐੱਫਸੀਆਰਏ ਲਾਇਸੰਸ ਫਰਵਰੀ 2023 ਵਿੱਚ 180 ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ ਅਤੇ ਫਿਰ ਮੁਅੱਤਲੀ ਨੂੰ ਹੋਰ 180 ਦਿਨਾਂ ਲਈ ਵਧਾ ਦਿੱਤਾ ਗਿਆ ਸੀ।  ਸੀਪੀਆਰ ਗਵਰਨਿੰਗ ਬਾਡੀ ਦੇ ਸਾਬਕਾ ਮੈਂਬਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਭਾਰਤ ਦੇ ਸਾਬਕਾ ਮੁੱਖ ਜੱਜ ਮਰਹੂਮ ਵਾਈਵੀ ਚੰਦਰਚੂੜ, ਬਜ਼ੁਰਗ ਪੱਤਰਕਾਰ ਮਰਹੂਮ ਬੀਜੀ ਵਰਗੀਸ ਸ਼ਾਮਲ ਹਨ। ਸੰਪਰਕ ਕਰਨ ‘ਤੇ ਸੀਪੀਆਰ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਯਾਮਿਨੀ ਅਈਅਰ ਨੇ ਕਿਹਾ ਕਿ ਐੱਨਜੀਓ ਜਲਦੀ ਹੀ ਬਿਆਨ ਜਾਰੀ ਕਰੇਗੀ।



News Source link

- Advertisement -

More articles

- Advertisement -

Latest article