32.9 C
Patiāla
Monday, April 29, 2024

Anmol Kwatra: 'ਅਮੀਰੀ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦੀ' 10 ਹਜ਼ਾਰ ਮਹੀਨਾ ਕਮਾਉਣ ਵਾਲੇ ਨੇ ਅਨਮੋਲ ਕਵਾਤਰਾ ਦੇ NGO ਨੂੰ ਦਾਨ ਕੀਤੀ ਇੰਨੀਂ ਰਕਮ

Must read


ਅਮੈਲੀਆ ਪੰਜਾਬੀ ਦੀ ਰਿਪੋਰਟ

Anmol Kwatra Video: ਇਨਸਾਨ ਅਮੀਰ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦਾ। ਇਹ ਕਹਾਵਤ ਹੁਣ ਸੱਚ ਬਣਦੀ ਨਜ਼ਰ ਆ ਰਹੀ ਹੈ। ਅਨਮੋਲ ਕਵਾਤਰਾ ਨੇ ਹਾਲ ਹੀ ‘ਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਭ ਤੋਂ ਅਮੀਰ ਇਨਸਾਨ ਨੂੰ ਦਿਖਾਇਆ ਹੈ। ਇਸ ਇਨਸਾਨ ਨੇ ਸਾਬਤ ਕਰ ਦਿੱਤਾ ਹੈ ਕਿ ਬੰਦਾ ਦਿਲ ਦਾ ਅਮੀਰ ਹੋਣਾ ਚਾਹੀਦਾ, ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ। 

ਇਹ ਵੀ ਪੜ੍ਹੋ: ਧਰਮਿੰਦਰ ਦੀ ਧੀ ਈਸ਼ਾ ਦਿਓਲ ਆਪਣੇ ਪਤੀ ਤੋਂ ਲੈ ਰਹੀ ਤਲਾਕ? ਪਤੀ ਭਾਰਤ ਤਖਤਾਨੀ ਦਾ ਚੱਲ ਰਿਹਾ ਚੱਕਰ?

ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਕੋਲ ਹਰ ਰੋਜ਼ ਸੈਂਕੜੇ ਲੋਕ ਆਉਂਦੇ ਹਨ, ਜੋ ਕਿ ਜ਼ਰੂਰਤਮੰਦ ਤੇ ਗਰੀਬ ਹੁੰਦੇ ਹਨ। ਪਰ ਕਈ ਲੋਕ ਇੱਥੇ ਆ ਕੇ ਜ਼ਰੂਰਤਮੰਦਾਂ ਲਈ ਦਾਨ ਵੀ ਕਰਕੇ ਜਾਂਦੇ ਹਨ। ਅਜਿਹਾ ਹੀ ਇੱਕ ਸ਼ਖਸ ਆਇਆ ਸੀ ਅਨਮੋਲ ਕਵਾਤਰਾ ਨੂੰ ਮਿਲਣ, ਜੋ ਕਿ ਭਾਵੇਂ 10 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ, ਪਰ ਉਸ ਦਾ ਦਿਲ ਬਹੁਤ ਵੱਡਾ ਹੈ। ਇਸ ਸ਼ਖਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਲੋਹੜੀ ਤੇ ਸੰਗਰਾਂਦ ਮੌਕੇ ਪਤੰਗ ਨਹੀਂ ਚੜ੍ਹਾਏ, ਨਾ ਹੀ ਆਪਣੇ ਪੈਸੇ ਨੂੰ ਬਰਬਾਦ ਕੀਤਾ। ਉਸ ਨੇ ਇਹ ਠਾਣਿਆ ਹੋਇਆ ਸੀ ਕਿ ਉਹ ਆਪਣੇ ਪੈਸੇ ਸਮਾਜ ਸੇਵਾ ਲਈ ਦਾਨ ਕਰੇਗਾ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਉਹ ਮਹੀਨੇ ‘ਚ 10 ਹਜ਼ਾਰ ਰੁਪਏ ਕਮਾਉਂਦਾ ਹੈ ਅਤੇ ਉਸ ‘ਚੋਂ ਹਰ ਮਹੀਨੇ 10 ਰੁਪਏ ਕੱਢਦਾ ਹੈ। ਉਹ ਜਿੰਨੇ ਜੋਗਾ ਹੈ, ਉਨ੍ਹਾਂ ਜ਼ਰੂਰ ਕਰੇਗਾ। ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਦੀ ਐਨਜੀਓ ‘ਤੇ ਰੋਜ਼ਾਨਾ ਕਈ ਲੋਕ ਆਉਂਦੇ ਹਨ, ਜੋ ਕ ਗਰੀਬ ਤੇ ਜ਼ਰੂਰਤਮੰਦ ਹੁੰਦੇ ਹਨ। ਇੱਥੇ ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰਾਇਆ ਜਾਂਦਾ ਹੈ ਤੇ ਨਾਲ ਹੀ ਗਰੀਬਾਂ ਨੂੰ ਹਰ ਸੰਭਵ ਮਦਦ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਮਿਲਿਆ ਰਾਮ ਮੰਦਰ ਪ੍ਰਾਣ ਪ੍ਰਤੀਸ਼ਠਾ ਦਾ ਸੱਦਾ, ਤਸਵੀਰਾਂ ਹੋ ਰਹੀਆਂ ਵਾਇਰਲ



News Source link

- Advertisement -

More articles

- Advertisement -

Latest article