32.3 C
Patiāla
Sunday, April 28, 2024

ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ

Must read


ਰਾਂਚੀ: ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐਫਆਈਐਚ ਮਹਿਲਾ ਉਲੰਪਿਕ ਕੁਆਲੀਫਾਇਰ ਦੇ ਆਪਣੇ ਦੂਜੇ ਪੂਲ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਕੇ ਪੈਰਿਸ ਉਲੰਪਿਕ ਦਾ ਟਿਕਟ ਹਾਸਲ ਕਰਨ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਸ਼ਨਿਚਰਵਾਰ ਨੂੰ ਜਾਰੀ ਦਰਜਾਬੰਦੀ ਵਿਚ ਇਕ ਪੱਧਰ ਹੇਠਾਂ ਸੱਤਵੇਂ ਸਥਾਨ ਉਤੇ ਖਿਸਕਣ ਵਾਲੀ ਭਾਰਤੀ ਟੀਮ ਦੀ ਟੂਰਨਾਮੈਂਟ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੂੰ ਪੂਲ ਬੀ ਦੇ ਪਹਿਲੇ ਮੈਚ ਵਿਚ ਹੇਠਲੀ ਰੈਂਕਿੰਗ ਉਤੇ ਕਾਬਜ਼ ਅਮਰੀਕਾ ਤੋਂ 0-1 ਨਾਲ ਹਾਰ ਸਹਿਣੀ ਪਈ। ਨਿਊਜ਼ੀਲੈਂਡ ਨੇ ਸ਼ਨਿਚਰਵਾਰ ਨੂੰ ਇਟਲੀ ਉਤੇ 3-0 ਨਾਲ ਆਸਾਨ ਜਿੱਤ ਹਾਸਲ ਕੀਤੀ ਸੀ। ਪਰ ਐਤਵਾਰ ਨੂੰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਅਮਰੀਕਾ ਤੋਂ ਮਿਲੀ ਹਾਰ ਨੂੰ ਪਿੱਛੇ ਛੱਡਦਿਆਂ ਭਾਰਤੀ ਟੀਮ ਨੇ ਆਲ ਰਾਊਂਡ ਪ੍ਰਦਰਸ਼ਨ ਕੀਤਾ ਤੇ ਟਰਫ ਦੇ ਹਰ ਕੋਨੇ ਦਾ ਇਸਤੇਮਾਲ ਕਰ ਕੇ ਛੋਟੇ ਤੇ ਤੇਜ਼ ਤਰਾਰ ਪਾਸਾਂ ਨਾਲ ਹਮਲੇ ਕੀਤੇ। ਸਲੀਮਾ ਟੇਟੇ ਦਾ ਖੇਡ ਸ਼ਾਨਰਦਾਰ ਰਿਹਾ ਤੇ ਉਹ ਆਪਣੀ ਰਫਤਾਰ ਤੇ ਡਰਿਬਲਿੰਗ ਦੀ ਕਾਬਲੀਅਤ ਨਾਲ ਭਾਰਤ ਦੇ ਹਰੇਕ ਹਮਲੇ ਵਿਚ ਸ਼ਾਮਲ ਰਹੀ। ਭਾਰਤ ਨੇ ਮੈਦਾਨੀ ਯਤਨ ਨਾਲ ਮੈਚ ਦੇ 41 ਸਕਿੰਟ ਦੇ ਅੰਦਰ ਲੀਡ ਬਣਾ ਲਈ। ਇਹ ਗੋਲ ਸੰਗੀਤਾ ਨੇ ਕੀਤਾ। ਨੇਹਾ ਨੇ 12ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਉਸੇ ਦੀ ਬਦੌਲਤ ਭਾਰਤ ਨੇ ਆਪਣੀ ਲੀਡ ਨੂੰ ਹੋਰ ਵਧਾਇਆ। ਭਾਰਤ ਆਪਣੇ ਆਖਰੀ ਪੂਲ ਮੈਚ ਵਿਚ ਮੰਗਲਵਾਰ ਇਟਲੀ ਨਾਲ ਭਿੜੇਗਾ। -ਪੀਟੀਆਈ



News Source link

- Advertisement -

More articles

- Advertisement -

Latest article