31.6 C
Patiāla
Thursday, May 16, 2024

ਕਾਮਰੇਡ ਭੀਮ ਸਿੰਘ ਨੂੰ ਸ਼ਰਧਾਂਜਲੀਆਂ

Must read


ਪੱਤਰ ਪ੍ਰੇਰਕ

ਲਹਿਰਾਗਾਗਾ, 14 ਜਨਵਰੀ

ਕਾਮਰੇਡ ਭੀਮ ਸਿੰਘ ਆਲਮਪੁਰ ਦਾ ਸ਼ਰਧਾਂਜਲੀ ਸਮਾਗਮ ਪਿੰਡ ਆਲਮਪੁਰ ਵਿੱਚ ਆਰਐੱਮਪੀਆਈ ਵੱਲੋਂ ਕਰਵਾਇਆ ਗਿਆ। ਸਮਾਗਮ ਵਿੱਚ ਕਾਮਰੇਡ ਭੀਮ ਸਿੰਘ ਨੂੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਮਰੇਡ ਭੀਮ ਸਿੰਘ ਆਲਮਪੁਰ ਉਨ੍ਹਾਂ ਦੀ ਪਾਰਟੀ ਦੇ ਬਹੁਤ ਹੀ ਸਮਰਪਿਤ ਆਗੂ ਸਨ, ਜਿਨ੍ਹਾਂ ਆਪਣਾ ਜੀਵਨ ਕਮਿਊਨਿਸਟ ਸਿਧਾਤਾਂ ਅਨੁਸਾਰ ਜੀਵਿਆ। ਇਸੇ ਕਰਕੇ ਅੱਜ-ਕੱਲ੍ਹ ਉਹ ਰੈਵੋਲਿਊਸ਼ਨ ਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਦੇ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਸੂਬਾਈ ਆਗੂ ਸਨ। ਉਨ੍ਹਾਂ ਦੀ ਪਤਨੀ ਬਲਵੀਰ ਕੌਰ, ਪੁੱਤਰ ਸਤਵੰਤ ਸਿੰਘ ਤੇ ਦੋਵੇਂ ਧੀਆਂ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਡਟ ਕੇ ਖੜਦੇ ਰਹੇ। ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ,ਦਿੜ੍ਹਬਾ ਹਲਕੇ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਲਹਿਰਾ ਹਲਕੇ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਸਕੱਤਰ ਕੁਲਵੰਤ ਸਿੰਘ ਸੰਧੂ, ਲੋਕ ਚੇਤਨਾ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਸੁਖਦੇਵ ਚੰਗਾਲੀਵਾਲਾ, ਅਮਰੀਕ ਗੁਰਨੇ, ਕਾਮਰੇਡ ਸਤਵੰਤ ਖੰਡੇਬਾਦ, ਮਹਿੰਦਰ ਬਾਗੀ, ਕੁੱਲ ਹਿੰਦ ਕਿਸਾਨ ਸਭਾ ਦੇ ਮੇਜਰ ਪੁੰਨਾਂਵਾਲ, ਰਾਮਪਾਲ ਬਹਿਣੀਵਾਲ, ਕਿਸਾਨ ਆਗੂ ਕੁਲਵੰਤ ਸਿੰਘ ਕਿਰਨਗੜ੍ਹ, ਜਨਕ ਸਿੰਘ ਭੁਟਾਲ ਆਦਿ ਸ਼ਾਮਲ ਸਨ।



News Source link
#ਕਮਰਡ #ਭਮ #ਸਘ #ਨ #ਸ਼ਰਧਜਲਆ

- Advertisement -

More articles

- Advertisement -

Latest article