20.5 C
Patiāla
Thursday, May 2, 2024

‘ਆਪੇ ਗੁਰ ਚੇਲਾ’ ਨਗਰ ਕੀਰਤਨ ਦਾ ਜੈਤੋ ਪੁੱਜਣ ’ਤੇ ਸ਼ਾਨਦਾਰ ਸਵਾਗਤ

Must read


ਸ਼ਗਨ ਕਟਾਰੀਆ

ਜੈਤੋ, 14 ਜਨਵਰੀ

ਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਤੋਂ ਸ਼ੁਰੂ ਹੋਇਆ ‘ਆਪੇ ਗੁਰ ਚੇਲਾ’ ਨਗਰ ਕੀਰਤਨ 13 ਜਨਵਰੀ ਦੀ ਸ਼ਾਮ ਨੂੰ ਜੈਤੋ ਪਹੁੰਚਿਆ। ਇਥੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਰਾਤ ਦੇ ਪੜਾਅ ਤੋਂ ਬਾਅਦ ਅੱਜ ਇਹ ਅੱਗੇ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋ ਗਿਆ।

ਸਾਹਿਬ-ਇ-ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਰਾਹੀਂ ਅੱਗੇ ਵਧ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਬਾਅਦ ਇਹ ਕੀਰਤਨ ਅੱਗੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਲਈ ਥਾਂ ਪੁਰ ਥਾਂ ਸਵਾਗਤੀ ਗੇਟ ਬਣਾਏ ਗਏ ਸਨ ਅਤੇ ਸੰਗਤਾਂ ਵੱਲੋਂ ਇਸ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ। ਰਸਤੇ ’ਚ ਬਹੁਤ ਸਾਰੀਆਂ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਚਾਹ, ਦੁੱਧ, ਰੋਟੀ ਸਮੇਤ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ, ਫ਼ਲਾਂ ਅਤੇ ਫ਼ਲਾਂ ਤੋਂ ਤਿਆਰ ਵਸਤਾਂ ਦੇ ਲੰਗਰ ਲਾਏ ਹੋਏ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਫੌਜੀ ਬੈਂਡ ਅਤੇ ਗੱਤਕੇ ਦੇ ਜੌਹਰ ਸੰਗਤ ਦਾ ਧਿਆਨ ਖਿੱਚ ਰਹੇ ਸਨ।



News Source link

- Advertisement -

More articles

- Advertisement -

Latest article