27.2 C
Patiāla
Monday, April 29, 2024

ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 24 ਜਨਵਰੀ ਤਕ ਮੁਲਤਵੀ

Must read


ਨਵੀਂ ਦਿੱਲੀ, 10 ਜਨਵਰੀ

ਫਰਵਰੀ 2020 ’ਚ ਪੁੂਰਬੀ ਦਿੱਲੀ ’ਚ ਦੰਗਿਆਂ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਜੇਐਨਯੁੂ ਦੇ ਸਾਬਕਾ ਵਿਦਿਆਰਥੀ ਵਿਰੁੱਧ ਦਰਜ ਅਤਿਵਾਦ ਵਿਰੋਧੀ ਕਾਨੂੰਨ ਯੁੂਆਪਾ ਤਹਿਤ ਦਰਜ ਕੇਸ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਨੇ 24 ਜਨਵਰੀ ਤਕ ਮੁਲਤਵੀ ਕਰ ਦਿੱਤਾ ਹੈ। ਜਸਟਿਸ ਬੇਲਾ ਐਮ ਤਿ੍ਵੇਦੀ ਅਤੇ ਪੰਕਜ ਮਿੱਤਲ ਦੀ ਅਦਾਲਤ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਬੇਨਤੀ ’ਤੇ ਇਹ ਕਾਰਵਾਈ ਕੀਤੀ। ਸਿੱਬਲ ਨੇ ਅਦਾਲਤ ’ਚ ਸੰਵਿਧਾਨਮ ਬੈਂਚ ਕੋਲ ਇਕ ਮਾਮਲੇ ’ਚ ਰੁਝੇ ਹੋਣ ਦੀ ਗੱਲ ਕਹੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਐਡੀਸ਼ਨਲ ਸੋਲੀਸੀਟਰ ਜਨਰਲ ਐਸਵੀ ਰਾਜੂ ਵੀ ਮੌਜੂਦ ਨਹੀਂ ਹਨ ਇਸ ਲਈ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੀ ਜਾਵੇ। ਬੈਂਚ ਨੇ ਇਸ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਦਾਲਤ ਇਸ ਮਾਮਲੇ ਨੂੰ ਲਟਕਾਉਣਾ ਨਹੀਂ ਚਾਹੁੰਦੀ। ਸਿੱਬਲ ਨੇ ਇਸ ’ਤੇ ਕਿਹਾ ਕਿ ਖਾਲਿਦ ਇਸ ਵੇਲੇ ਜੇਲ੍ਹ ’ਚ ਹੈ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਪਹਿਲਾਂ ਉਨ੍ਹਾਂ ਮਾਮਲੇ ਨੂੰ ਮੁਲਤਵੀ ਕਰਨ ਲਈ ਕਦੇ ਨਹੀਂ ਕਿਹਾ। -ਪੀਟੀਆਈ

 



News Source link

- Advertisement -

More articles

- Advertisement -

Latest article