38 C
Patiāla
Sunday, May 5, 2024

ਜੈਤੋ: ਠੇਕੇ ਨੂੰ ਅੱਗ ਲੱਗਣ ਕਾਰਨ ਸੁੱਤੇ ਕਰਿੰਦੇ ਦੀ ਮੌਤ, ਡੇਢ ਲੱਖ ਦੀ ਸ਼ਰਾਬ ਸੜੀ

Must read


ਸ਼ਗਨ ਕਟਾਰੀਆ

ਜੈਤੋ, 9 ਜਨਵਰੀ

ਨੇੜਲੇ ਪਿੰਡ ਚੰਦਭਾਨ ਸਥਿਤ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਕਰਿੰਦੇ ਦੀ ਮੌਤ ਹੋ ਗਈ ਅਤੇ ਕਰੀਬ ਡੇਢ ਲੱਖ ਰੁਪਏ ਦੀ ਸ਼ਰਾਬ ਸੜ ਗਈ। ਘਟਨਾ ਬੀਤੀ ਰਾਤ ਦੀ ਹੈ। ਠੇਕੇਦਾਰ ਵੀਰ ਚੰਦ ਗੁਪਤਾ ਅਨੁਸਾਰ ਘਟਨਾ ਬਾਬਤ ਅੱਜ ਸੁਵਖ਼ਤੇ ਉਨ੍ਹਾਂ ਕੋਲ ਪਿੰਡ ਚੰਦਭਾਨ ਦੇ ਕਿਸੇ ਬਾਸ਼ਿੰਦੇ ਦਾ ਫ਼ੋਨ ਆਇਆ। ਉਹ ਕੁਝ ਵਕਫ਼ੇ ਬਾਅਦ ਉਥੇ ਪੁੱਜੇ ਅਤੇ ਸ਼ਟਰ ਨੂੰ ਤੋੜ ਕੇ ਜਦੋਂ ਦੁਕਾਨ ਅੰਦਰ ਦਾਖ਼ਲ ਹੋਏ ਤਾਂ ਉੱਥੇ ਅੱਗ ਨਾਲ ਸਾਮਾਨ ਰਾਖ਼ ਹੋ ਗਿਆ ਸੀ ਅਤੇ ਕਰਿੰਦੇ ਦੀ ਧੂੰਏ ਨਾਲ ਕਾਲ਼ੀ ਹੋਈ ਲਾਸ਼ ਪਈ ਸੀ। ਜਾਂਚ ਮੁਤਾਬਕ ਸੇਲਜ਼ਮੈਨ ਨੇ ਰਾਤ ਨੂੰ ਸੌਣ ਵਕਤ ਹੀਟਰ ਚਲਾਇਆ ਹੋਇਆ ਸੀ। ਕਰਿੰਦਾ ਜਦ ਸੁੱਤਾ ਪਿਆ ਸੀ ਤਾਂ ਹੀਟਰ ਦੇ ਸੇਕ ਨਾਲ ਪੈਦਾ ਹੋਈ ਅੱਗ ਨੇ ਉਸ ਦੇ ਮੰਜੇ, ਬਿਸਤਰੇ ਸਮੇਤ ਕਾਊਂਟਰ ਅਤੇ ਲੱਕੜ ਦੀਆਂ ਅਲਮਾਰੀਆਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ। ਅੱਗ ਨਾਲ ਤਿੜਕ ਕੇ ਕੱਚ ਦੀਆਂ ਬੋਤਲਾਂ, ਅਧੀਏ ਤੇ ਪਊਆਂ ਵਿਚੋਂ ਸ਼ਰਾਬ ਡੁੱਲ੍ਹਣ ਲੱਗੀ ਤਾਂ ਸ਼ਰਾਬ ਵਿਚਲੇ ਅਲਕੋਹਲ ਨਾਲ ਅੱਗ ਹੋਰ ਜ਼ੋਰ ਫੜ੍ਹ ਗਈ। ਕਰਿੰਦਾ 23 ਸਾਲਾ ਅਮਿਤ ਕੁਮਾਰ ਸੀ। ਉਹ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦਾ ਬਾਸ਼ਿੰਦਾ ਸੀ ਅਤੇ ਉਹ ਕਰੀਬ ਇਕ ਸਾਲ ਤੋਂ ਇਥੇ ਨੌਕਰੀ ਕਰ ਰਿਹਾ ਸੀ। ਘਟਨਾ ’ਚ ਕਰੀਬ ਡੇਢ ਲੱਖ ਰੁਪਏ ਦੀ ਸ਼ਰਾਬ ਸੜ ਗਈ।



News Source link

- Advertisement -

More articles

- Advertisement -

Latest article