20.4 C
Patiāla
Thursday, May 2, 2024

ਵਿਕਾਸ ਤੇ ਵਿਰਾਸਤ ਦੀ ਤਾਕਤ ਭਾਰਤ ਨੂੰ ਅੱਗੇ ਲਿਜਾਵੇਗੀ: ਮੋਦੀ

Must read


ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਦੁਨੀਆ ਲਈ ਇਤਿਹਾਸਕ ਪਲ ਦੱਸਿਆ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ 22 ਜਨਵਰੀ ਨੂੰ ਅਯੁੱਧਿਆ ਨਾ ਆਉਣ ਦੀ ਕੀਤੀ ਅਪੀਲ

ਸਾਰੇ ਨਾਗਰਿਕਾਂ ਨੂੰ ਘਰਾਂ ਵਿੱਚ ਦੀਵੇ ਬਾਲਣ ਦਾ ਸੱਦਾ ਦਿੱਤਾ

ਅਯੁੱਧਿਆ, 30 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੀ ਪੁਰਾਤਨ ਵਿਰਾਸਤ ਅਤੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਵਿਕਾਸ ਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ ਵਿੱਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਵੇਗੀ। ਮੋਦੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸਾਰੀ ਦੁਨੀਆ ਬੇਸਬਰੀ ਨਾਲ 22 ਜਨਵਰੀ ਦੇ ਇਤਿਹਾਸਕ ਪਲ (ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ) ਦੀ ਉਡੀਕ ਕਰ ਰਹੀ ਹੈ ਅਤੇ ਅਜਿਹੇ ’ਚ ਲੋਕਾਂ ਵਿੱਚ ਉਤਸ਼ਾਹ ਹੋਣਾ ਸੁਭਾਵਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਇੱਥੇ ਨਾ ਆਉਣ ਬਲਕਿ ਬਾਅਦ ਵਿੱਚ ਆਪਣੀ ਸਹੂਲਤ ਅਨੁਸਾਰ ਇੱਥੇ ਆਉਣ। ਉਨ੍ਹਾਂ ਨਾਗਰਿਕਾਂ ਨੂੰ ਇਸ ਮੌਕੇ ਘਰਾਂ ’ਚ ਦੀਵੇ ਬਾਲਣ ਦੀ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਅਯੁੱਧਿਆ ’ਚ ਆਪਣੇ ਸਵਾਗਤ ਤੇ ਰੋਡ ਸ਼ੋਅ ਦੀ ਚਰਚਾ ਕਰਦਿਆਂ ਕਿਹਾ, ‘ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਲੋਕਾਂ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਹੀ ਉਤਸ਼ਾਹਿਤ ਹਾਂ। ਸਾਡੇ ਸਾਰਿਆਂ ਦਾ ਇਹ ਉਤਸ਼ਾਹ, ਇਹ ਖੁਸ਼ੀ ਅਯੁੱਧਿਆ ਦੀਆਂ ਸੜਕਾਂ ’ਤੇ ਪੂਰੀ ਤਰ੍ਹਾਂ ਨਜ਼ਰ ਆ ਰਹੀ ਸੀ।’ ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਅਤੇ ਮਹਾਰਿਸ਼ੀ ਵਾਲਮੀਕਿ ਦੇ ਨਾਂ ’ਤੇ ਬਣੇ ਆਧੁਨਿਕ ਕੌਮਾਂਤਰੀ ਹਵਾਈ ਅੱਡੇ ਬਾਰੇ ਕਿਹਾ, ‘ਇੱਥੇ ਵਿਕਾਸ ਦੀ ਖੂਬਸੂਰਤੀ ਦਿਖਾਈ ਦੇ ਰਹੀ ਹੈ ਤਾਂ ਕੁਝ ਦਿਨ ਬਾਅਦ ਇੱਥੇ ਵਿਰਾਸਤ ਦੀ ਅਲੌਕਿਕਤਾ ਦਿਖਾਈ ਦੇਣ ਵਾਲੀ ਹੈ।’ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ, ‘ਇਹੀ ਵਿਕਾਸ ਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ ’ਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਵੇਗੀ।’

ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ, ‘ਇੱਕ ਸਮਾਂ ਸੀ ਜਦੋਂ ਇਸੇ ਅਯੁੱਧਿਆ ’ਚ ਰਾਮ-ਲੱਲ੍ਹਾ ਟੈਂਟ ’ਚ ਵਿਰਾਜਮਾਨ ਸਨ। ਅੱਜ ਪੱਕਾ ਘਰ ਸਿਰਫ਼ ਰਾਮ-ਲੱਲ੍ਹਾ ਨੂੰ ਹੀ ਨਹੀਂ ਬਲਕਿ ਦੇਸ਼ ਦੇ ਚਾਰ ਕਰੋੜ ਗਰੀਬਾਂ ਨੂੰ ਮਿਲਿਆ ਹੈ।’ ਮੋਦੀ ਨੇ ਕਿਹਾ, ‘ਮੋਦੀ ਦੀ ਗਾਰੰਟੀ ’ਚ ਇੰਨੀ ਤਾਕਤ ਇਸ ਲਈ ਹੈ ਕਿਉਂਕਿ ਮੋਦੀ ਜੋ ਕਹਿੰਦਾ ਹੈ, ਉਸ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ। ਦਿਨ-ਰਾਤ ਇੱਕ ਕਰ ਦਿੰਦਾ ਹੈ। ਅਯੁੱਧਿਆ ਸ਼ਹਿਰ ਇਸ ਗੱਲ ਦਾ ਸਬੂਤ ਹੈ।’ ਉਜਵਲਾ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇਸ਼ ਦੀਆਂ ਕਰੋੜਾਂ ਮਾਵਾਂ ਤੇ ਭੈਣਾਂ ਦੀ ਜ਼ਿੰਦਗੀ ਬਦਲੀ ਹੈ। ਉਨ੍ਹਾਂ ਕਿਹਾ, ‘ਪੰਜ ਦਹਾਕਿਆਂ ਦੌਰਾਨ ਸਿਰਫ਼ 14 ਕਰੋੜ ਗੈਸ ਕੁਨੈਕਸ਼ਨ ਦਿੱਤੇ ਗਏ ਪਰ ਉਨ੍ਹਾਂ ਦੀ ਸਰਕਾਰ ਨੇ ਆਪਣੇ ਸਿਰਫ਼ ਇੱਕ ਦਹਾਕੇ ਦੇ ਕਾਰਜਕਾਲ ਦੌਰਾਨ ਹੀ 18 ਕਰੋੜ ਗੈਸ ਕੁਨੈਕਸ਼ਨ ਦਿੱਤੇ ਹਨ ਜਿਨ੍ਹਾਂ ’ਚੋਂ 10 ਕਰੋੜ ਕੁਨੈਕਸ਼ਨ ਇਸ ਯੋਜਨਾ ਤਹਿਤ ਮੁਫ਼ਤ ਦਿੱਤੇ ਗਏ ਹਨ।’ ਉਨ੍ਹਾਂ ਲੋਕਾਂ ਨੂੰ 14 ਤੋਂ 22 ਜਨਵਰੀ ਤੱਕ ਸਵੱਛਤਾ ਮੁਹਿੰਮ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਘੀ ਦੀ ਸੰਗਰਾਂਦ ਵਾਲੇ ਦਿਨ ਤੋਂ ਸਵੱਛਤਾ ਦੀ ਇੱਕ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਉਨ੍ਹਾਂ 30 ਦਸੰਬਰ ਨੂੰ ਇਤਿਹਾਸਕ ਤਾਰੀਕ ਕਰਾਰ ਦਿੰਦਿਆਂ ਕਿਹਾ ਕਿ ਇਸੇ ਦਿਨ 1943 ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ’ਚ ਝੰਡਾ ਲਹਿਰਾ ਕੇ ਆਜ਼ਾਦੀ ਦਾ ਐਲਾਨ ਕੀਤਾ ਸੀ ਅਤੇ ਅੱਜ ਇਸੇ ਮੌਕੇ ਉਹ ਆਜ਼ਾਦੀ ਦੇ ਅੰਮ੍ਰਿਤ ਕਾਲ ਦਾ ਸੰਕਲਪ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ, ‘ਅਯੁੱਧਿਆ ਨਗਰੀ ਤੋਂ ਨਵੀਂ ਊਰਜਾ ਮਿਲ ਰਹੀ ਹੈ। ਆਧੁਨਿਕ ਅਯੁੱਧਿਆ ਨੂੰ ਦੇਸ਼ ਦੇ ਨਕਸ਼ੇ ’ਤੇ ਮੁੜ ਤੋਂ ਮਾਣ ਨਾਲ ਸਥਾਪਤ ਕਰਾਂਗੇ।’ ਉਨ੍ਹਾਂ ਕਿਹਾ, ‘ਦੁਨੀਆ ਦਾ ਕੋਈ ਵੀ ਮੁਲਕ ਹੋਵੇ, ਜੇਕਰ ਉਸ ਨੇ ਵਿਕਾਸ ਦੀ ਉਚਾਈ ’ਤੇ ਪਹੁੰਚਣਾ ਹੈ ਤਾਂ ਉਸ ਨੂੰ ਆਪਣੀ ਵਿਰਾਸਤ ਸੰਭਾਲਣੀ ਪਵੇਗੀ।’ ਉਨ੍ਹਾਂ ਕਿਹਾ, ‘ਸਾਡੀ ਵਿਰਾਸਤ ਸਾਨੂੰ ਪ੍ਰੇਰਨਾ ਦਿੰਦੀ ਹੈ। ਸਾਨੂੰ ਰਹੀ ਰਾਹ ਦਿਖਾਉਂਦੀ ਹੈ। ਇਸ ਲਈ ਅੱਜ ਦਾ ਭਾਰਤ ਪੁਰਾਤਨਤਾ ਤੇ ਨਵੀਨਤਾ, ਦੋਵਾਂ ਨੂੰ ਇਕੱਠਿਆਂ ਕਰਕੇ ਅੱਗੇ ਵਧ ਰਿਹਾ ਹੈ।’ -ਪੀਟੀਆਈ

ਮੋਦੀ ਨੇ ਉਜਵਲਾ ਯੋਜਨਾ ਦੇ ਲਾਭਪਾਤਰੀ ਦੇ ਘਰ ਚਾਹ ਪੀਤੀ

ਉਜਵਲਾ ਯੋਜਨਾ ਦੇ ਲਾਭਪਾਤਰੀ ਦੇ ਘਰ ਚਾਹ ਪੀਂਦੇ ਹੋਏ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਅਯੁੱਧਿਆ ਦੌਰੇ ਦੌਰਾਨ ਲਤਾ ਮੰਗੇਸ਼ਕਰ ਚੌਕ ਨੇੜੇ ਸਥਿਤ ਇੱਕ ਮੁਹੱਲੇ ’ਚ ਉਜਵਲਾ ਯੋਜਨਾ ਦੀ 10 ਕਰੋੜਵੀਂ ਲਾਭਪਾਤਰੀ ਮੀਰਾ ਨਾਲ ਉਸ ਦੇ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਚਾਹ ਵੀ ਪੀਤੀ। ਪ੍ਰਧਾਨ ਮੰਤਰੀ ਨੇ ਆਪਣੀ ਰੈਲੀ ਦੌਰਾਨ ਸੰਬੋਧਨ ਕਰਦਿਆਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅੱਜ ਮੈਨੂੰ ਉਜਵਲਾ ਗੈਸ ਕੁਨੈਕਸ਼ਨ ਦੀ 10 ਕਰੋੜਵੀਂ ਲਾਭਪਾਤਰੀ ਦੇ ਘਰ ਜਾ ਕੇ ਚਾਹ ਪੀਣ ਦਾ ਮੌਕਾ ਮਿਲਿਆ।’ ਅੱਜ ਇਸ ਸਬੰਧੀ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਲਾਭਪਾਤਰੀ ਦੀ ਰਿਹਾਇਸ਼ ’ਤੇ ਚਾਹ ਪੀਤੀ ਤੇ ਉਸ ਨਾਲ ਸੰਖੇਪ ਗੱਲਬਾਤ ਕੀਤੀ। ਮੋਦੀ ਦਾ ਇਹ ਪ੍ਰੋਗਰਾਮ ਪਹਿਲਾਂ ਤੋਂ ਤੈਅ ਨਹੀਂ ਸੀ। ਅਜਿਹੇ ’ਚ ਪ੍ਰਧਾਨ ਮੰਤਰੀ ਦੇ ਮੀਰਾ ਦੇ ਘਰ ਅਚਾਨਕ ਪਹੁੰਚਣ ’ਤੇ ਬਸਤੀ ਦੇ ਲੋਕ ਹੈਰਾਨ ਰਹਿ ਗਏ। ਪ੍ਰਧਾਨ ਮੰਤਰੀ ਨੇ ਮੀਰਾ ਦੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। -ਪੀਟੀਆਈ

ਪ੍ਰਧਾਨ ਮੰਤਰੀ ਨੇ ਅੱਠ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ਅਤੇ ਨਵੇਂ ਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਰੇਲਵੇ ਸਟੇਸ਼ਨ ਤੋਂ ਦੋ ਅੰਮ੍ਰਿਤ ਭਾਰਤ ਤੇ ਛੇ ਵੰਦੇ ਭਾਰਤ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ 15,700 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ’ਚੋਂ 11 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਅਯੁੱਧਿਆ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅਤੇ 4600 ਕਰੋੜ ਰੁਪਏ ਦੇ ਪ੍ਰਾਜੈਕਟ ਸੂਬੇ ਦੇ ਹੋਰ ਕੰਮਾਂ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਰੋਡ ਸ਼ੋਅ ਵੀ ਕੱਢਿਆ ਜਿਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਆਪਣੀ ਕਾਰ ਦੇ ਬਾਹਰ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ। ਰੋਡ ਸ਼ੋਅ ਦੇ ਰਾਹ ਵਿੱਚ ਸੱਭਿਆਚਾਰਕ ਸਮਾਗਮ ਵੀ ਕੀਤੇ ਗਏ। ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਮਗਰੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਐਕਸ ’ਤੇ ਲਿਖਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸ੍ਰੀ ਅਯੁੱਧਿਆ ਧਾਮ ਵਿੱਚ ਨਿੱਘਾ ਸਵਾਗਤ ਹੈ।’ ਰੇਲਵੇ ਸਟੇਸ਼ਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਾਲ ਯੋਗੀ ਆਦਿੱਤਿਆਨਾਥ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਵੀ ਸਨ। ਇਹ ਰੇਲਵੇ ਸਟੇਸ਼ਨ ਦਾ ਡਿਜ਼ਾਈਨ ਮੰਦਰ ਦੇ ਰਵਾਇਤੀ ਨਕਸ਼ੇ ਤੋਂ ਪ ੍ਰੇਰਿਤ ਹੈ। ਹਵਾਈ ਅੱਡੇ ਦੇ ਦੌਰੇ ਦੌਰਾਨ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ, ਕੇਂਦਰੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਤੇ ਹੋਰ ਆਗੂ ਵੀ ਪ੍ਰਧਾਨ ਮੰਤਰੀ ਨਾਲ ਹਾਜ਼ਰ ਸਨ। -ਪੀਟੀਆਈ

ਰੇਲ ਵਿੱਚ ਸਵਾਰੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਛੱਤੀਸਗੜ੍ਹ ਤੋਂ ਅਯੁੱਧਿਆ ਲਈ 300 ਮੀਟਰਿਕ ਟਨ ਚੌਲ ਭੇਜੇ

ਰਾਏਪੁਰ: ਅਯੁੱਧਿਆ ਦੇ ਰਾਮ ਮੰਦਰ ਵਿੱਚ 22 ਜਨਵਰੀ ਨੂੰ ਹੋਣ ਵਾਲੇ ਮੂਰਤੀ ਸਥਾਪਨਾ ਸਮਾਗਮ ਲਈ ਛੱਤੀਸਗੜ੍ਹ ਤੋਂ ਅੱਜ 300 ਮੀਟਰਿਕ ਟਨ ਚੌਲ ਭੇਜੇ ਗਏ। ਇਨ੍ਹਾਂ ਚੌਲਾਂ ਨਾਲ ਲੱਦੇ 11 ਟਰੱਕਾਂ ਨੂੰ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਇਥੇ ਵੀਆਈਪੀ ਰੋਡ ਸਥਿਤ ਸ੍ਰੀ ਰਾਮ ਮੰਦਰ ਤੋਂ ਭਗਵਾ ਝੰਡਾ ਦਿਖਾ ਕੇ ਰਵਾਨਾ ਕੀਤਾ। ਇਹ ਜਾਣਕਾਰੀ ਸੂਬੇ ਦੇ ਲੋਕ ਸੂਚਨਾ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸ ਸਮਾਗਮ ਨੂੰ ਛੱਤੀਸਗੜ੍ਹ ਪ੍ਰਦੇਸ਼ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਜਿਸ ਦਾ ਨਾਂ ‘ਸੁਗੰਧਿਤ ਚਾਵਲ ਅਰਪਣ ਸਮਾਰੋਹ’ ਰੱਖਿਆ ਗਿਆ। -ਪੀਟੀਆਈ



News Source link
#ਵਕਸ #ਤ #ਵਰਸਤ #ਦ #ਤਕਤ #ਭਰਤ #ਨ #ਅਗ #ਲਜਵਗ #ਮਦ

- Advertisement -

More articles

- Advertisement -

Latest article