20.4 C
Patiāla
Thursday, May 2, 2024

ਭਾਰਤੀ ਜਲ ਸੈਨਾ ਨੇ ਅਰਬ ਸਾਗਰ ਤੇ ਅਦਨ ਦੀ ਖਾੜੀ ਵਿੱਚ ਨਿਗਰਾਨੀ ਵਧਾਈ – punjabitribuneonline.com

Must read


ਨਵੀਂ ਦਿੱਲੀ, 31 ਦਸੰਬਰ

ਭਾਰਤੀ ਜਲ ਸੈਨਾ ਨੇ ਕਾਰੋਬਾਰੀ ਸਮੁੰਦਰੀ ਜਹਾਜ਼ਾਂ ’ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੇ ਮੱਦੇਨਜ਼ਰ ਜੰਗੀ ਬੇੜੇ ਤਾਇਨਾਤ ਕਰ ਕੇ ਅਰਬ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਆਪਣੀ ਨਿਗਰਾਨੀ ਵਧਾ ਦਿੱਤੀ ਹੈ। ਭਾਰਤੀ ਜਲ ਸੈਨਾ ਨੇ ਕਿਹਾ, ‘‘ਪਿਛਲੇ ਕੁਝ ਹਫਤਿਆਂ ਵਿੱਚ ਲਾਲ ਸਾਗਰ ਵਿੱਚ ਕੌਮਾਂਤਰੀ ਸ਼ਿਪਿੰਗ ਲੇਨਾਂ ਰਾਹੀਂ ਆਉਣ-ਜਾਣ ਵਾਲੇ ਕਾਰੋਬਾਰੀ ਸਮੁੰਦਰੀ ਜਹਾਜ਼ਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ।’’ ਜਲ ਸੈਨਾ ਨੇ ਕਿਹਾ, ‘‘ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਨੇ ਕੇਂਦਰੀ/ਉੱਤਰੀ ਅਰਬ ਸਾਗਰ ਵਿੱਚ ਸਮੁੰਦਰੀ ਨਿਗਰਾਨੀ ਵਧਾਈ ਹੈ ਅਤੇ ਸੁਰੱਖਿਆ ਬਲਾਂ ਦਾ ਪੱਧਰ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ’ਤੇ ਕਾਰੋਬਾਰੀ ਸਮੁੰਦਰੀ ਬੇੜਿਆਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਅਤੇ ਸਮੁੰਦਰੀ ਸੁਰੱਖਿਆ ਵਧਾਉਣ ਲਈ ਟਾਸਕ ਗਰੁੱਪ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਮੁੰਦਰੀ ਬੇੜੇ ਸ਼ਾਮਲ ਹਨ।’’ ਭਾਰਤੀ ਜਲ ਸੈਨਾ ਨੇ ਕਿਹਾ, ‘‘ਸਮੁੰਦਰੀ ਸੁਰੱਖਿਆ ਦੇ ਮੱਦੇਨਜ਼ਰ ਲੰਬੀ ਦੂਰੀ ਵਾਲੇ ਸਮੁੰਦਰੀ ਗਸ਼ਤੀ ਹਵਾਈ ਜਹਾਜ਼ਾਂ ਅਤੇ ਰਿਮੋਟ ਨਾਲ ਚੱਲਣ ਵਾਲੇ ਹਵਾਈ ਜਹਾਜ਼ਾਂ ਨਾਲ ਨਿਗਰਾਨੀ ਵਧਾਈ ਗਈ ਹੈ। ਆਰਥਿਕ ਇਕਨੌਮਿਕ ਜ਼ੋਨ ਦੀ ਪ੍ਰਭਾਵੀ ਨਿਗਰਾਨੀ ਲਈ ਭਾਰਤੀ ਜਲ ਸੈਨਾ ਤੱਟ ਰੱਖਿਅਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਭਾਰਤੀ ਜਲ ਸੈਨਾ ਵੱਲੋਂ ਕੌਮੀ ਸਮੁੰਦਰੀ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਸਮੁੱਚੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article