36.1 C
Patiāla
Saturday, May 4, 2024

ਅਨੀਸ਼ ਦਿਆਲ ਸਿੰਘ ਸੀਆਰਪੀਐੱਫ ਤੇ ਨੀਨਾ ਸਿੰਘ ਸੀਆਈਐੱਸਐੱਫ ਦੇ ਮੁਖੀ ਨਿਯੁਕਤ

Must read


ਨਵੀਂ ਦਿੱਲੀ, 28 ਦਸੰਬਰ

ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਮੁਖੀ ਅਨੀਸ਼ ਦਿਆਲ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐੱਫ.) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਅੱਜ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਅਨੀਸ਼ ਦਿਆਲ ਸਿੰਘ ਮਨੀਪੁਰ ਕੇਡਰ ਦੇ 1988 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਉਹ 31 ਦਸੰਬਰ, 2024 ਤੱਕ ਇਸ ਅਹੁਦੇ ’ਤੇ ਨਿਯੁਕਤ ਰਹਿਗੇ। ਇਕ ਹੋਰ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਸਪੈਸ਼ਲ ਡਾਇਰੈਕਟਰ ਰਾਹੁਲ ਰਸਗੋਤਰਾ ਆਈਟੀਬੀਪੀ ਦੇ ਨਵੇਂ ਮੁਖੀ ਹੋਣਗੇ। ਉਹ ਮਨੀਪੁਰ ਕੇਡਰ ਦੇ 1989 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਦੀ ਨਿਯੁਕਤੀ 30 ਸਤੰਬਰ 2025 ਤੱਕ ਕੀਤੀ ਗਈ ਹੈ। ਇਸੇ ਤਰ੍ਹਾਂ ਨੀਨਾ ਸਿੰਘ ਨੂੰ ਸੀਆਈਐੱਸਐੱਫ ਦੀ ਡੀਜੀ ਨਿਯੁਕਤ ਕੀਤਾ ਗਿਆ ਹੈ। ਉਹ ਰਾਜਸਥਾਨ ਕੇਡਰ ਦੀ 1989 ਬੈਚ ਦੀ ਆਈਪੀਐਸ ਅਧਿਕਾਰੀ ਹੈ। ਉਨ੍ਹਾਂ ਦੀ ਨਿਯੁਕਤੀ 31 ਜੁਲਾਈ, 2024 ਤਕ ਕੀਤੀ ਗਈ ਹੈ। ਇਸੇ ਤਰ੍ਹਾਂ ਗੁਜਰਾਤ ਕੇਡਰ ਦੇ 1989 ਬੈਚ ਦੇ ਆਈਪੀਐੱਸ ਅਧਿਕਾਰੀ ਵਿਵੇਕ ਸ੍ਰੀਵਾਸਤਵ ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਹੋਣਗੇ। -ਪੀਟੀਆਈ



News Source link

- Advertisement -

More articles

- Advertisement -

Latest article