38.5 C
Patiāla
Saturday, April 27, 2024

ਕਾਮੇਡੀਅਨ ਨੀਲ ਨੰਦਾ ਦਾ 32 ਸਾਲ ਦੀ ਉਮਰ ’ਚ ਦਿਹਾਂਤ

Must read


ਲਾਸ ਏਂਜਲਜ਼, 25 ਦਸੰਬਰ

‘ਜਿੰਮੀ ਕਿਮਲ ਲਾਈਵ’ ਅਤੇ ‘ਐਡਮ ਡਿਵਾਈਨਜ਼ ਹਾਊਸ ਪਾਰਟੀ’ ਤੋਂ ਮਸ਼ਹੂਰ ਭਾਰਤੀ ਮੂਲ ਦੇ ਕਾਮੇਡੀਅਨ ਨੀਲ ਨੰਦਾ (32) ਦਾ ਦਿਹਾਂਤ ਹੋ ਗਿਆ ਹੈ। ਨੰਦਾ ਦੇ ਲੰਬੇ ਸਮੇਂ ਤੋਂ ਮੈਨੇਜਰ ਗ੍ਰੇਗ ਵੇਇਸ ਨੇ ਮਨੋਰੰਜਨ ਵੈੱਬਸਾਈਟ ਵੈਰਾਇਟੀ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇੱਕ ’ਮਹਾਨ ਕੋਮਿਕ ਅਤੇ ਮਨੁੱਖ’ ਸੀ। ਉਸ ਦੀ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਕਾਮੇਡੀਅਨ ਨੇ ਹੁਣੇ-ਹੁਣੇ ਆਪਣਾ 32ਵਾਂ ਜਨਮ ਦਿਨ ਮਨਾਇਆ ਸੀ। ਕੈਨੇਡਾ ਦੇ ਟੋਰਾਂਟੋ ਵਿੱਚ ਜੋਕਰਜ਼ ਥੀਏਟਰ ਅਤੇ ਕਾਮੇਡੀ ਕਲੱਬ ਵਿੱਚ ਇੱਕ ਕਾਮੇਡੀ ਗੀਗ ਦੀ ਹੈੱਡਲਾਈਨਜ਼ ਬਣਾਉਂਦੇ ਹੋਏ ਉਸ ਨੇ ਇੰਸਟਾਗ੍ਰਾਮ ’ਤੇ 15 ਅਤੇ 16 ਦਸੰਬਰ ਨੂੰ ਆਪਣੇ ਜਨਮ ਦਿਨ ’ਤੇ ਵੀਕੈਂਡ ਸ਼ੋਅ ਦਾ ਪ੍ਰਚਾਰ ਕੀਤਾ ਸੀ। ਜੋਕਰਜ਼ ਥੀਏਟਰ ਅਤੇ ਕਾਮੇਡੀ ਕਲੱਬ ਸਮੇਤ ਕਈ ਕਾਮੇਡੀ ਕਲੱਬਾਂ ਅਤੇ ਸਾਥੀ ਕਾਮੇਡੀਅਨਾਂ ਨੇ ਸੋਸ਼ਲ ਮੀਡੀਆ ’ਤੇ ਸ਼ੋਕ ਸੰਦੇਸ਼ ਸਾਂਝੇ ਕੀਤੇ। ਕਾਮੇਡੀਅਨ ਮੈਟ ਰਾਈਫ ਨੇ ਨੰਦਾ ਨੂੰ ‘ਸਭ ਤੋਂ ਵਧੀਆ ਤੇ ਸਭ ਤੋਂ ਮਿਹਨਤੀ ਕਾਮੇਡੀਅਨਾਂ’ ਵਿੱਚੋਂ ਇੱਕ ਦੱਸਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article