27.2 C
Patiāla
Sunday, May 5, 2024

ਪੁਲੀਸ ਨੂੰ ਮਨੋਰੰਜਨ ਡੀ ਦੇ ਮੁੱਖ ਸਾਜ਼ਿਸ਼ਕਰਤਾ ਹੋਣ ਦਾ ਸ਼ੱਕ

Must read


ਨਵੀਂ ਦਿੱਲੀ, 22 ਦਸੰਬਰ

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਛੇ ਮੁਲਜ਼ਮਾਂ ਵਿਚੋਂ ਇਕ ਮਨੋਰੰਜਨ ਡੀ ਇਸ ਘਟਨਾ ਦਾ ਮੁੱਖ ਸਾਜ਼ਿਸ਼ਕਰਤਾ ਹੈ। ਉਸ ਨੇ ਇਹ ਸਾਜ਼ਿਸ਼ ‘ਕੁਝ ਵੱਡਾ ਕਰ ਕੇ’ ਸੱਤਾਧਾਰੀ ਸਰਕਾਰ ਨੂੰ ਸੁਨੇਹਾ ਦੇਣ ਲਈ ਘੜੀ। ਜਾਂਚ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਇਕ ਹੋਰ ਮੁਲਜ਼ਮ ਲਲਿਤ ਝਾਅ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਮਨੋਰੰਜਨ ਨੇ ਹੀ ਦੂਜਿਆਂ ਨੂੰ ਕੁਝ ਵੱਡਾ ਕਰਨ ਲਈ ਪ੍ਰੇਰਿਤ ਕੀਤਾ ਸੀ, ਤੇ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਲਾਉਣ ਦੀ ਯੋਜਨਾ ਬਣਾਈ। ਜਦਕਿ ਝਾਅ ਦੀ ਭੂਮਿਕਾ ਸਿਰਫ ਘਟਨਾ ਦੇ ਸਬੂਤਾਂ ਨੂੰ ਮਿਟਾਉਣ ਤੱਕ ਸੀਮਤ ਸੀ। ਜ਼ਿਕਰਯੋਗ ਹੈ ਕਿ ਮਨੋਰੰਜਨ ਨੂੰ ਇਕ ਹੋਰ ਮੁਲਜ਼ਮ ਸਾਗਰ ਦੇ ਨਾਲ 13 ਦਸੰਬਰ ਨੂੰ ਸੰਸਦ ਦੇ ਅੰਦਰੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਮੈਸੂਰ ਦਾ ਰਹਿਣ ਵਾਲਾ ਹੈ। ਉਸ ਨੇ ਸਮਾਜਿਕ ਕਾਰਜਾਂ ਲਈ ਇੰਜਨੀਅਰਿੰਗ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਝਾਅ ਨੇ ਪੁਲੀਸ ਨੂੰ ਦੱਸਿਆ ਹੈ ਕਿ ਮਨੋਰੰਜਨ ਨੇ ਉਸ ਨੂੰ ਤੇ ਬਾਕੀਆਂ ਨੂੰ ਇਕ ਸਾਲ ਪਹਿਲਾਂ ਮੈਸੂਰ (ਕਰਨਾਟਕ) ਆਉਣ ਲਈ ਵਟਸਐਪ ਉਤੇ ਟਿਕਟਾਂ ਭੇਜੀਆਂ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਨੇ ਅੱਜ ਸਾਰਿਆਂ ਮੁਲਜ਼ਮਾਂ ਦਾ ਮਨੋਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੂੰ ਟੈਸਟ ਲਈ ਫਾਰੈਂਸਿਕ ਲੈਬ ਲਿਜਾਇਆ ਗਿਆ ਜਿੱਥੇ ਜਾਂਚਕਰਤਾਵਾਂ ਨੂੰ ਇਨ੍ਹਾਂ ਦੀ ਮਾਨਸਿਕ ਸਥਿਤੀ ਬਾਰੇ ਪਤਾ ਲੱਗ ਸਕੇਗਾ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਬੇਰੁਜ਼ਗਾਰੀ, ਕਿਸਾਨ ਤੇ ਮਨੀਪੁਰ ਸੰਕਟ ਤੋਂ ਪ੍ਰੇਸ਼ਾਨ ਸਨ। ਹਾਲੇ ਇਨ੍ਹਾਂ ਵੱਲੋਂ ਸੰਸਦ ਦੇ ਅੰਦਰ-ਬਾਹਰ ਕੀਤੇ ਪ੍ਰਦਰਸ਼ਨਾਂ ਦਾ ਪੂਰਾ ਵੇਰਵਾ ਤੇ ਕਾਰਨ ਦੱਸਿਆ ਜਾਣਾ ਹੈ। -ਪੀਟੀਆਈ

ਮੁੱਖ ਸਾਜ਼ਿਸ਼ਘਾੜੇ ਦੀ ਹਿਰਾਸਤ ਪੰਜ ਜਨਵਰੀ ਤੱਕ ਵਧਾਈ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਨਾਲ ਸਬੰਧਤ ਮਾਮਲੇ ’ਚ ਇੱਕ ਮੁਲਜ਼ਮ ਦੀ ਹਿਰਾਸਤ ਪੰਜ ਜਨਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਦਿੱਲੀ ਪੁਲੀਸ ਦੀ ਅਰਜ਼ੀ ’ਤੇ ਮੁਲਜ਼ਮ ਲਲਿਤ ਝਾਅ ਦੀ ਹਿਰਾਸਤ ਵਿੱਚ ਵਾਧਾ ਕੀਤਾ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਝਾਅ ਪੂਰੀ ਘਟਨਾ ਦਾ ਮੁੱਖ ਸਾਜ਼ਿਸ਼ਘਾੜਾ ਹੈ ਅਤੇ ਪੂਰੀ ਸਾਜ਼ਿਸ਼ ਦਾ ਪਤਾ ਲਾਉਣ ਲਈ ਉਸ ਤੋਂ ਹੋਰ ਪੁੱਛ-ਪੜਤਾਲ ਕਰਨ ਦੀ ਲੋੜ ਹੈ। ਦਿੱਲੀ ਦੀ ਅਦਾਲਤ ਨੇ ਇਸ ਮਾਮਲੇ ’ਚ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ ਤੇ ਨੀਲਮ ਦੇਵੀ ਦੀ ਪੁਲੀਸ ਹਿਰਾਸਤ ’ਚ ਬੀਤੇ ਦਿਨ ਪੰਜ ਜਨਵਰੀ ਤੱਕ ਦਾ ਵਾਧਾ ਕੀਤਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article